Serbia

ਸਰਬੀਆ ਦੇ ਸਕੂਲ ‘ਚ 7ਵੀਂ ਜਮਾਤ ਦੇ ਵਿਦਿਆਰਥੀ ਵਲੋਂ ਗੋਲੀਬਾਰੀ, ਸੁਰੱਖਿਆ ਗਾਰਡ ਸਮੇਤ ਅੱਠ ਬੱਚਿਆਂ ਦੀ ਮੌਤ

ਚੰਡੀਗੜ੍ਹ, 03 ਮਈ 2023: ਸਰਬੀਆ (Serbia) ਦੇ ਇੱਕ ਸਕੂਲ ਵਿੱਚ ਇੱਕ ਸੱਤਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਮਿਲੀ ਹੈ। ਇਸ ਗੋਲੀਬਾਰੀ ਵਿੱਚ ਅੱਠ ਬੱਚਿਆਂ ਸਮੇਤ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਸਰਬੀਆਈ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਮੱਧ ਬੇਲਗ੍ਰੇਡ ਦੇ ਵਲਾਦਿਸਲਾਵ ਰਿਬਨੀਕਰ ਸਕੂਲ ‘ਚ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਹੋਈ।

ਰਿਪੋਰਟਾਂ ਦੇ ਅਨੁਸਾਰ ਵਿਦਿਆਰਥੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੋਸ਼ੀ 14 ਸਾਲਾ ਦਾ ਵਿਦਿਆਰਥੀ ਹੈ, ਜਿਸ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਦੂਜੇ ਵਿਦਿਆਰਥੀਆਂ ‘ਤੇ ਗੋਲੀਬਾਰੀ ਕੀਤੀ ਸੀ।ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਕਾਫੀ ਘਬਰਾਏ ਹੋਏ ਹਨ।

ਘਟਨਾ ਤੋਂ ਬਾਅਦ ਪੁਲਿਸ ਨੇ ਸਕੂਲ ਦੀ ਘੇਰਾਬੰਦੀ ਕਰ ਦਿੱਤੀ ਹੈ। ਸਰਬੀਆ (Serbia) ਵਿੱਚ ਅਜਿਹੀ ਗੋਲੀਬਾਰੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਰਬੀਆ ਵਿੱਚ ਬੰਦੂਕ ਦੇ ਲਾਇਸੈਂਸ ਲੈਣ ਲਈ ਸਖ਼ਤ ਨਿਯਮ ਹਨ। ਹਾਲਾਂਕਿ, 1990 ਦੇ ਦਹਾਕੇ ਵਿੱਚ ਪੱਛਮੀ ਬਾਲਕਨ ਵਿੱਚ ਲੜਾਈ ਦੇ ਕਾਰਨ, ਇੱਥੇ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਮੌਜੂਦ ਹਨ।

Scroll to Top