ਚੰਡੀਗੜ੍ਹ, 12 ਅਗਸਤ 2023: ਪੈਰਿਸ ਦੇ ਆਈਫਲ ਟਾਵਰ (Eiffel Tower) ‘ਚ ਬੰਬ ਹੋਣ ਦੀ ਸੂਚਨਾ ਨੇ ਹਲਚਲ ਮਚਾ ਦਿੱਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਆਈਫਲ ਟਾਵਰ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਹੈ।
ਆਈਫਲ ਟਾਵਰ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਖਣ ਵਾਲੇ ਸੈਰ-ਸਪਾਟਾ ਸਥਾਨਾਂ ‘ਚੋਂ ਇਕ ਹੈ, ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਇਸ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਇਸਦੇ ਨਾਲ ਹੀ, ਅਗਲੇ ਹੁਕਮਾਂ ਤੱਕ ਆਈਫਲ ਟਾਵਰ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਪਿਛਲੇ ਸਾਲ 60 ਲੱਖ ਤੋਂ ਵੱਧ ਸੈਲਾਨੀ ਆਈਫਲ ਟਾਵਰ ਪਹੁੰਚੇ ਸਨ।
ਜਾਣਕਾਰੀ ਮੁਤਾਬਕ ਬੰਬ ਨਿਰੋਧਕ ਦਸਤਾ ਮੌਕੇ ‘ਤੇ ਮੌਜੂਦ ਹੈ। ਇਸ ਦੇ ਨਾਲ ਹੀ ਫਰਾਂਸ ਦੇ ਪੁਲਿਸ ਕਰਮਚਾਰੀ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਫਰਾਂਸ ਦੇ ਪੈਰਿਸ ਵਿੱਚ ਸਥਿਤ ਆਈਫਲ ਟਾਵਰ (Eiffel Tower) ਲਗਭਗ 324 ਮੀਟਰ ਉੱਚਾ 1889 ਵਿੱਚ ਬਣਿਆ ਸੀ। ਇਸ ਨੂੰ ਦੇਖਣ ਲਈ ਹਰ ਸਾਲ ਦੁਨੀਆ ਭਰ ਤੋਂ ਲੱਖਾਂ ਲੋਕ ਆਉਂਦੇ ਹਨ।