ਦਿੱਲੀ, 07 ਜੂਨ 2025: Eid-ul-Adha 2025: ਅੱਜ ਦੇਸ਼ ਭਰ ‘ਚ ਮੁਸ਼ਲਿਮ ਭਾਈਚਾਰਾ ਪਵਿੱਤਰ ਈਦ-ਉਲ-ਅਜ਼ਹਾ ਦਾ ਤਿਓਹਾਰ ਮਨਾ ਰਿਹਾ ਹੈ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਈਦ-ਉਲ-ਅਜ਼ਹਾ (ਬਕਰੀਦ 2025) ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਜ ‘ਚ ਏਕਤਾ, ਸ਼ਾਂਤੀ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਈਦ-ਉਲ-ਅਜ਼ਹਾ ਦੀਆਂ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਇਹ ਪਵਿੱਤਰ ਮੌਕਾ ਸਾਡੇ ਸਮਾਜ ‘ਚ ਸਦਭਾਵਨਾ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕਰੇ। ਸਾਰਿਆਂ ਲਈ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਸ਼ੁਭਕਾਮਨਾਵਾਂ।” ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ‘ਚ ਖੁਸ਼ੀ ਅਤੇ ਆਪਸੀ ਸਮਝ ਵਧਾਏਗਾ।
ਬਕਰੀਦ ਦੇ ਮੌਕੇ ‘ਤੇ ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਨੇ ਕਿਹਾ, “ਸਾਡਾ ਦੇਸ਼ ਸਾਰੇ ਧਰਮਾਂ ਦਾ ਦੇਸ਼ ਹੈ, ਭਾਰਤ ‘ਚ ਸਾਰੇ ਧਰਮਾਂ ਦੇ ਤਿਉਹਾਰ ਅਤੇ ਜਸ਼ਨ ਹੁੰਦੇ ਹਨ ਜੋ ਅਸੀਂ ਇਕੱਠੇ ਮਨਾਉਂਦੇ ਹਾਂ।
ਬਕਰੀਦ ਖਾਸ ਕਿਉਂ ਹੈ?
ਈਦ-ਉਲ-ਅਜ਼ਹਾ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ | ਇਹ ਮੁਸਲਿਮ ਭਾਈਚਾਰੇ ਦਾ ਇੱਕ ਪ੍ਰਮੁੱਖ ਤਿਉਹਾਰ ਹੈ, ਜੋ ਤਿਆਗ ਅਤੇ ਸ਼ਰਧਾ ਦਾ ਪ੍ਰਤੀਕ ਹੈ। ਇਸ ਦਿਨ ਮੁਸਲਿਮ ਭਾਈਚਾਰਾ ਨਮਾਜ਼ ਅਦਾ ਕਰਦਾ ਹੈ ਅਤੇ ਲੋੜਵੰਦਾਂ ਦੀ ਮੱਦਦ ਕਰਦਾ ਹੈ। ਦੇਸ਼ ਭਰ ਦੇ ਲੋਕ ਇਸ ਮੌਕੇ ਨੂੰ ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਉਂਦੇ ਹਨ, ਇੱਕ ਦੂਜੇ ਨੂੰ ਵਧਾਈ ਸੰਦੇਸ਼, ਸ਼ਾਇਰੀ ਅਤੇ ਹਵਾਲੇ ਭੇਜ ਕੇ ਖੁਸ਼ੀ ਸਾਂਝੀ ਕਰਦੇ ਹਨ।