ਸ੍ਰੀ ਮੁਕਤਸਰ ਸਾਹਿਬ 03 ਮਈ 2022: ਪੰਜਾਬ ਭਰ ਵਿਚ ਅੱਜ ਈਦ (Eid) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਈਦ ਉਲ ਫਿਤਰ ਦੇ ਤਿਉਹਾਰ ਮੌਕੇ ਮੁਸਲਮਾਨ ਭਾਇਚਾਰੇ ਵਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ‘ਤੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਪਹੁੰਚੇ ਅਤੇ ਈਦ ਦੀ ਮੁਬਾਰਕਬਾਦ ਦਿੱਤੀ । ਪੰਜਾਬ ਦੀ ਭਾਈਚਾਰਕ ਸਾਂਝ ਦਾ ਅਨੋਖਾ ਰੂਪ ਦੇਖਣ ਨੂੰ ਮਿਲਿਆ ਅਤੇ ਸਭ ਨੇ ਧਾਰਮਿਕ ਏਕਤਾ ਦਾ ਸਬੂਤ ਦਿੱਤਾ ।
ਇੱਕ ਪੁਰਾਣੀ ਮਸਜਿਦ ਵਿੱਚ ਅੱਜ 1000 ਦੇ ਕਰੀਬ ਲੋਕ ਨਮਾਜ਼ ਅਦਾ ਕਰਨ ਲਈ ਪਹੁੰਚੇ । ਇਸ ਮੌਕੇ ‘ਤੇ ਸਾਰੇ ਧਰਮਾਂ ਦੇ ਲੋਕਾਂ ਵਲੋਂ ਅਪੀਲ ਕੀਤੀ ਗਈ ਕਿ ਸਭ ਮਿਲਜੁਲ ਕੇ ਰਹਿਣ | ਇਸ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਖੂਬਸੂਰਤ ਅੰਦਾਜ਼ ‘ਚ ਛੋਟੇ-ਛੋਟੇ ਬੱਚੇ ਵੀ ਈਦ ਦੀ ਵਧਾਈ ਦਿੰਦੇ ਨਜ਼ਰ ਆਏ।