ਨੰਗਲ 18 ਜਨਵਰੀ ,2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਸਕੂਲ ਸਿੱਖਿਆ ਵਿੱਚ ਜਿਕਰਯੋਗ ਸੁਧਾਰ ਅਗਲੇ ਦੋ ਤਿੰਨ ਮਹੀਨੇ ਵਿੱਚ ਨਜ਼ਰ ਆਉਣਗੇ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲ ਖੇੜਾ ਕਲਮੋਟ ਦੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਦੇ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਲੜਕੀਆਂ ਦੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਬਾਹਰ ਵਿਸ਼ੇਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਜੋ ਸਕੂਲ ਦੇ ਖੁੱਲਣ ਤੋਂ ਇੱਕ ਘੰਟਾ ਪਹਿਲਾ ਤੋ ਇੱਕ ਘੰਟਾ ਬਾਅਦ ਤੱਕ ਵਰਦੀ ਵਿੱਚ ਸੁਰੱਖਿਆ ਲਈ ਤੈਨਾਤ ਰਹਿਣਗੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਜਰੂਰੀ ਕੰਮਾਂ ਲਈ ਕੈਂਪਸ ਮੈਨੇਜਰ ਤੈਨਾਤ ਕੀਤੇ ਜਾਣਗੇ। ਸਰਕਾਰੀ ਸਕੂਲਾਂ ਦਾ ਵਾਤਾਵਰਣ ਸਵੱਛ ਰੱਖਣ ਲਈ ਅਤੇ ਸਕੂਲਾਂ ਦੀ ਸਾਫ ਸਫਾਈ ਲਈ ਵੀ ਕਰਮਚਾਰੀ ਤੈਨਾਤ ਹੋਣਗੇ, ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਦਿਅਕ ਢਾਂਚਾ ਹੋਰ ਮਜਬੂਤ ਕੀਤਾ ਜਾਵੇਗਾ, ਸਕੂਲਾਂ ਦੀ ਦਿੱਖ ਹੋਰ ਸੁੰਦਰ ਬਣਾਈ ਜਾਵੇਗੀ ਅਤੇ ਸਾਰੀਆ ਬੁਨਿਆਦੀ ਲੋੜਾਂ ਪੂਰੀਆ ਹੋਣਗੀਆਂ।
ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਮੁਲਾਜਮਾਂ ਦੀਆਂ ਵੱਡੀਆਂ ਮੰਗਾਂ ਪੂਰੀਆਂ ਕੀਤੀਆਂ ਹਨ, ਰਹਿੰਦੇ ਮਸਲੇ ਵੀ ਜਲਦੀ ਹੱਲ ਹੋਣਗੇ, ਦੋ ਤਿੰਨ ਸਾਲ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਇਨ੍ਹਾਂ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆਂ ਬਦਲ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਅਧਿਆਪਕ ਬਹੁਤ ਮਹਿਨਤੀ ਹਨ, ਹੋਣਹਾਰ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋਟ ਵਿਖੇ ਉਘੇ ਖੇਤੀ ਵਿਗਿਆਨੀ ਡਾਕਟਰ ਜੇ.ਐਸ.ਕੰਵਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਪੰਜਾਬ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੈਗਜ਼ੀਨ ਰੂਪ ਖੇੜਾ ਦਾ ਚੌਥਾ ਅੰਕ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ ਖੇੜਾ ਦੇ ਗੁਰਵਿੰਦਰ ਸਿੰਘ ਡੀ ਪੀ, ਅਨਿਲ ਸ਼ਰਮਾ ਕਾਹਨਪੁਰ ਖੂਹੀ, ਸੁਧੀਰ ਰਾਣਾ ਬੀਨੇਵਾਲ, ਅਰਵਿੰਦਰ ਸਿੰਘ ਭਲਾਣ ਸਕੂਲ ਅਧਿਆਪਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋਟ ਨੂੰ ਮੈਡੀਕਲ ਅਤੇ ਨਾਨ-ਮੈਡੀਕਲ ਅਗਲੇ ਸੈਸ਼ਨ ਵਿੱਚ ਸ਼ੁਰੂ ਕਰਨ ਦਾ ਭਰੋਸਾ ਅਤੇ ਸਕੂਲ ਗਰਾਊਂਡ ਨੂੰ ਰਾਸ਼ੀ ਦੇਣ ਲਈ ਵੀ ਕਿਹਾ।
ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਬਚਿੱਤਰ ਸਿੰਘ ਬੈਂਸ,ਦੀਪਕ ਆਂਗਰਾ, ਰੋਹਿਤ ਕਾਲੀਆ, ਜੱਗਾ ਕਲੇਰ, ਸਤੀਸ਼ ਚੋਪੜਾ, ਮੁਖਤਿਆਰ ਮੁਹੰਮਦ, ਜਸਵਿੰਦਰ ਭੰਗਲਾ,ਕੇਸਰ ਸੰਧੂ, ਰਾਹੁਲ ਸੋਨੀ, ਰਕੇਸ਼ ਭੱਲੜੀ, ਚੇਅਰਮੈਨ ਡਾ.ਜੇ.ਐਸ.ਕੰਵਰ ਰੂਰਲ ਐਜੋਕੇਸ਼ਨ ਟਰੱਸਟ, ਸੁੱਚਾ ਸਿੰਘ ਸੰਧੂ, ਪ੍ਰਿੰ.ਪ੍ਰੇਮ ਕੁਮਾਰ, ਅਮਰੀਕ ਸਿੰਘ ਦਿਆਲ, ਮੀਤਕ ਸ਼ਰਮਾ, ਪ੍ਰਿੰ. ਗੁਰਦੀਪ ਕੁਮਾਰ, ਅਸ਼ਵਨੀ ਖੇੜਾ, ਅਸਲਾਮ ਖਾਨ, ਜਸਪਾਲ ਰਾਣਾ, ਸ਼ਾਮ ਬਾਬਾ, ਸੁਰਿੰਦਰ ਸਿੰਘ, ਨਰੇਸ਼ ਕੁਮਾਰ, ਰਿੰਕੂ,ਕਾਰਜਕਾਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਧੀਮਾਨ, ਸੰਤ ਸੁਰਿੰਦਰ ਦਾਸ ਖੁਰਾਲਗੜ੍ਹ ਸਾਹਿਬ, ਡਾਕਟਰ ਧਰਮਪਾਲ, ਅਵਤਾਰ ਸਿੰਘ ਚੌਹਾਨ, ਪ੍ਰਿੰਸੀਪਲ ਗੁਰਦੀਪ ਸ਼ਰਮਾ ਸੁਖਸਾਲ, ਅਰਵਿੰਦਰ ਸ਼ਰਮਾ, ਸੂਬੇਦਾਰ ਚਤਰ ਸਿੰਘ, ਸੋਹਣ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ ਭੰਗਲ, ਗੁਰਨਾਮ ਸਿੰਘ ਭੰਗਲ, ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਅਮਰੀਕ ਸਿੰਘ ਦਿਆਲ ਪੰਜਾਬੀ ਲੇਖਕ ਅਤੇ ਮੀਤਕ ਸ਼ਰਮਾ ਆਦਿ ਹਾਜਰ ਸਨ।