ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਰੋਧੀ ਧਿਰ ਨੂੰ ਕਰਾਰਾ ਜਵਾਬ, 75 ਸਾਲਾਂ ਬਾਅਦ ਵੀ ਸਕੂਲਾਂ ‘ਚ ਨਹੀਂ ਬਣਾ ਸਕੀਆਂ ਪਖਾਨੇ

11 ਅਪ੍ਰੈਲ 2025: ਸਿੱਖਿਆ ਮੰਤਰੀ ਹਰਜੋਤ ਬੈਂਸ (harjot singh baisn) ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਖਾਨਿਆਂ ਨੂੰ ਲੈ ਕੇ ਵਿਰੋਧੀ ਧਿਰ ‘ਤੇ ਪਲਟਵਾਰ ਕੀਤਾ ਹੈ। ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਕਾਂਗਰਸ, ਅਕਾਲੀ ਅਤੇ ਭਾਜਪਾ ਸਰਕਾਰਾਂ ਸਕੂਲਾਂ ਵਿੱਚ ਪਖਾਨੇ (toilets) ਨਹੀਂ ਬਣਾ ਸਕੀਆਂ

ਦੱਸ ਦੇਈਏ ਕਿ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (aam aadmi party) ਦੀ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ ਦੇ 3000 ਤੋਂ ਵੱਧ ਸਕੂਲਾਂ ਵਿੱਚ ਬਾਥਰੂਮ ਨਹੀਂ ਸਨ, ਅੱਜ ਉਹ ਆਪਣੀਆਂ ਨੇਮ ਪਲੇਟਾਂ ਦੇਖ ਕੇ ਸ਼ਰਮ ਮਹਿਸੂਸ ਕਰ ਰਹੇ ਹਨ, ਜਦੋਂ ਸਾਡੀਆਂ ਕੁੜੀਆਂ ਨੂੰ ਖੁੱਲ੍ਹੇ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਉਨ੍ਹਾਂ ਦੀ ਸ਼ਰਮ ਕਿੱਥੇ ਸੀ?

ਉਥੇ ਹੀ ਉਨਾਂ ਇਹ ਵੀ ਕਿਹਾ ਕਿ ਜਦੋਂ ਕੁੜੀਆਂ ਨੂੰ ਸਾਫ਼-ਸੁਥਰੇ ਬਾਥਰੂਮਾਂ ਦੀ ਘਾਟ ਕਾਰਨ ਸਕੂਲ ਛੱਡਣਾ ਪਿਆ ਤਾਂ ਉਨ੍ਹਾਂ ਦੀ ਸ਼ਰਮ ਕਿੱਥੇ ਸੀ?ਜਿਨ੍ਹਾਂ ਸਕੂਲਾਂ ਵਿੱਚ ਕਾਂਗਰਸ (congress) ਅਤੇ ਭਾਜਪਾ ਦੇ ਬੱਚੇ ਪੜ੍ਹਦੇ ਹਨ, ਉਨ੍ਹਾਂ ਦੇ ਬਾਥਰੂਮਾਂ ਵਿੱਚ ਵੀ ਏਸੀ ਲੱਗੇ ਹੋਏ ਹਨ।

ਵਿਰੋਧੀ ਧਿਰ ਤੇ ਪਲਟਵਾਰ ਕਰਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਾਲਾਂ ਤੋਂ ਪੰਜਾਬ ਦੇ ਗਰੀਬ ਲੋਕਾਂ ਦੇ ਹੱਕਾਂ ਨੂੰ ਹੜੱਪਿਆ ਹੈ ਅਤੇ ਅੱਜ ਫਿਰ ਇਹ ਗਰੀਬਾਂ ਦਾ ਮਜ਼ਾਕ ਉਡਾ ਰਹੇ ਹਨ।ਉਹ ਇਸ ਨੇਮ ਪਲੇਟ ਤੋਂ ਈਰਖਾ ਕਰਦੇ ਹਨ ਕਿਉਂਕਿ ਅਸੀਂ ਉਹ ਕੰਮ ਕੀਤਾ ਜੋ ਉਹ 75 ਸਾਲਾਂ ਵਿੱਚ ਨਹੀਂ ਕਰ ਸਕੇ।

ਉਨ੍ਹਾਂ ਨੇ ਗਰੀਬਾਂ ਦੇ ਹੱਕ ਹੜੱਪ ਲਏ ਅਤੇ ਵੱਡੇ-ਵੱਡੇ ਫਾਰਮ ਹਾਊਸ ਅਤੇ ਮਹਿਲ ਬਣਾਏ, ਅਸੀਂ ਪੰਜਾਬ ਦੀਆਂ ਧੀਆਂ ਨੂੰ ਸਾਦੇ ਅਤੇ ਸਾਫ਼ ਬਾਥਰੂਮ ਦਿੱਤੇ।ਇਹ ਕੋਈ ਨੇਮ ਪਲੇਟ ਨਹੀਂ ਹੈ, ਇਹ ਪੰਜਾਬ ਵਿੱਚ ਕਾਂਗਰਸ, ਅਕਾਲੀ ਅਤੇ ਭਾਜਪਾ ਦੀ ਅਸਫਲਤਾ ਦੀ ਯਾਦਗਾਰ ਹੈ।

Read MOre: ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪਖਾਨਿਆਂ ਦੀ ਮੁਰੰਮਤ ਦੇ ਵਿਵਾਦ ਨੂੰ ਲੈ ਕੇ ਮੀਤ ਹੇਅਰ ਨੇ ਵਿਰੋਧੀ ਧਿਰ ‘ਤੇ ਕੀਤਾ ਪਲਟਵਾਰ

 

Scroll to Top