July 7, 2024 6:01 pm
Dr. Bheem Rao Ambedkar

ਸਿੱਖਿਆ ਮੰਤਰੀ ਨੇ ਖ਼ਾਲਸਾ ਸਾਜਨਾ ਦਿਹਾੜੇ ਵਿਸਾਖੀ ਦੀ ਸੰਗਤਾਂ ਨੂੰ ਦਿੱਤੀ ਵਧਾਈ, ਡਾ.ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ

ਸ੍ਰੀ ਅਨੰਦਪੁਰ ਸਾਹਿਬ 14 ਅਪ੍ਰੈਲ 2023: ਖ਼ਾਲਸੇ ਦੀ ਜਨਮ ਸਥਲੀ ਤੇ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਦੀ ਸੰਗਤਾਂ ਨੂੰ ਵਧਾਈ ਦੇਣ ਲਈ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਭੀਮ ਰਾਓ ਅੰਬੇਦਕਰ (Dr. Bheem Rao Ambedkar) ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਹੈ। ਸਿੱਖਿਆ ਮੰਤਰੀ ਅੱਜ ਵਿਰਾਸਤ ਏ ਖਾਲਸਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ ਤੌਰ ਤੇ ਪਹੁੰਚੇ ਸਨ।

ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਆਪਣੇ ਜੀਵਨ ਵਿਚ ਇਹ ਸਭ ਤੋ ਵੱਡੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮਾਣ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਹ ਇਤਿਹਾਸਕ ਸਥਾਨ ਹੈ, ਜਿੱਥੋ ਜਬਰ ਤੇ ਜੁਲਮ ਵਿਰੁੱਧ ਅਵਾਜ ਬੁਲੰਦ ਹੋਈ ਸੀ ਅਤੇ ਆਪਣੇ ਹੱਕਾਂ ਦੀ ਗੂੰਜ ਸਮੁੱਚੇ ਸੰਸਾਰ ਵਿੱਚ ਸੁਣਾਈ ਦਿੱਤੀ। ਜਿਸ ਨਾਲ ਸੰਸਾਰ ਭਰ ਵਿੱਚ ਅੱਜ ਇਸ ਧਰਤੀ ਦਾ ਨਾਮ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਲਿਆ ਜਾ ਰਿਹਾ ਹੈ।

ਡਾ.ਭੀਮ ਰਾਓ ਅੰਬੇਦਕਰ (Dr. Bheem Rao Ambedkar) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਜੋਰ ਦਿੱਤਾ,ਅੱਜ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜਿਕ ਬਰਾਬਰੀ, ਸਮਾਨਤਾ ਦਾ ਸੰਦੇਸ਼ ਕੋਨੇ ਕੋਨੇ ਤੱਕ ਪਹੁੰਚ ਰਿਹਾ ਹੈ। ਉਹ ਵਿਧੀ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਉਚੇਰੀ ਸਿੱਖਿਆ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਦੇਸ਼ ਦੇ ਬਹੁਤ ਹੀ ਸੂਝਬਾਨ ਸਖਸ਼ੀਅਤ ਸਨ। ਬਾਬਾ ਸਾਹਿਬ ਨੇ ਸੰਵਿਧਾਨ ਬਣਾ ਕੇ ਦੇਸ਼ ਨੂੰ ਮੋਲਿਕ ਅਧਿਕਾਰਾ ਦੇ ਕਰਤੱਬਾ ਨਾਲ ਜਾਗਰੂਕ ਕੀਤਾ।

ਉਨ੍ਹਾਂ ਕਿਹਾ ਕਿ ਸਮਾਜ ਨੂੰ ਇੱਕ ਮਾਲਾ ਵਿੱਚ ਪਰੋ ਕੇ ਡਾ.ਭੀਮ ਰਾਓ ਅੰਬੇਦਕਰ ਨੇ ਦੇਸ਼ ਵਿੱਚ ਇੱਕਜੁੱਟਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਪਸਾਰ ਲਈ ਅਸੀ ਨਿਰੰਤਰ ਯਤਨਸ਼ੀਲ ਹਾਂ, ਪੰਜਾਬ ਦੇ ਸਮੁੱਚੇ ਸਿੱਖਿਆ ਢਾਚੇ ਵਿੱਚ ਨਿਵੇਕਲੇ ਬਦਲਾਓ ਆ ਰਹੇ ਹਨ, ਦੂਰ ਦੂਰਾਂਡੇ ਪਿੰਡਾਂ ਵਿੱਚ ਜਾ ਕੇ ਸਕੂਲਾਂ ਦੀ ਕਾਰਗੁਜਾਰੀ ਚੈਕ ਕੀਤੀ ਜਾ ਰਹੀ ਹੈ। ਆਪਣੇ ਹਲਕੇ ਦੇ ਸਕੂਲਾ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਕਿ 1.50 ਕਰੋੜ ਨਾਲ ਨੰਗਲ ਸੀਨੀਅਰ ਸੈਕੰਡਰੀ ਸਕੂਲ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਲੜਕੀਆਂ ਦੇ ਸਕੂਲ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਬਣਾਇਆ ਜਾ ਰਿਹਾ ਹੈ।

ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਨੂੰ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਅਤੇ ਕੀਰਤਪੁਰ ਸਾਹਿਬ ਸੀਨੀ.ਸੈਕੰ.ਸਕੂਲ ਨੂੰ 3 ਕਰੋੜ ਦੀ ਲਾਗਤ ਨਾਲ ਸਕੂਲ ਆਫ ਐਮੀਨੈਸ ਬਣਾਇਆ ਜਾ ਰਿਹਾ ਹੈ। ਸਿੱਖਿਆ ਦੇ ਢਾਚੇ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੰਸਥਾਵਾ ਨੂੰ ਵੱਡੀਆ ਇੰਡਸਟਰੀਜ ਨਾਲ ਤਾਲਮੇਲ ਕਰਕੇ ਸਿੱਖਿਆਰਥੀਆ ਲਈ ਰੋਜਗਾਰ ਦੇ ਮੌਕੇ ਤਲਾਸ਼ ਕਰਨ ਅਤੇ ਡਿਗਰੀ ਪੂਰੀ ਕਰਨ ਉਪਰੰਤ ਰੋਜਗਾਰ ਦੇਣ ਦੇ ਯੋਗ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨੰਗਲ ਸਕੂਲ ਦਾ ਨਾਮ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਰੱਖਿਆ ਜਾਵੇਗਾ ਅਤੇ ਸਾਰੇ ਕੰਮ ਬਿਨਾ ਭੇਦਭਾਵ ਹੋਣਗੇ।

ਸਿੱਖਿਆ ਮੰਤਰੀ ਨੇ ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ, ਸ਼ਹਿਰ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾ ਜਮੀਨੀ ਪੱਧਰ ਤੇ ਜੁੜੀਆ ਹੋਈਆਂ ਹਨ ਦਾ ਸਨਮਾਨ ਕੀਤਾ। ਇਸ ਮੌਕੇ ਐਸ.ਜੀ.ਐਸ.ਖਾਲਸਾ.ਸੀਨੀ.ਸੈਕੰ.ਸਕੂਲ ਵੱਲੋ ਸ਼ਬਦ ਗਾਇਨ ਅਤੇ ਐਸ.ਡੀ. ਸਕੂਲ ਨੰਗਲ ਵੱਲੋ ਸ਼ਾਨਦਾਰ ਨਾਟਕ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਐਨ.ਸੀ.ਸੀ ਅਫਸਰ ਨੇ ਨਿਭਾਈ। ਇਸ ਮੌਕੇ ਡਾ.ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਜਸਪਾਲ ਸਿੰਘ ਢਾਹੇ, ਦੀਪਕ ਸੋਨੀ,ਐਕਸੀਅਨ ਹਰਜੀਤਪਾਲ, ਡਾਕਟਰ ਰਣਵੀਰ ਸਿੰਘ ਅਤੇ ਜਸਪ੍ਰੀਤ ਜੇ.ਪੀ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਏਡੀਸੀ ਅਮਰਦੀਪ ਸਿੰਘ ਗੁਜਰਾਲ, ਭਦਪੋ ਬੀ.ਡੀ.ਪੀ.ਓ ਈਸ਼ਾਨ ਚੋਧਰੀ,ਸੋਹਣ ਸਿੰਘ ਬੈਂਸ, ਦਲਜੀਤ ਸਿੰਘ ਕਾਕਾ ਨਾਨਗਰਾ, ਦਵਿੰਦਰ ਸਿੰਘ ਛਿੰਦੂ,ਕੇਸਰ ਸੰਧੂ, ਕੈਪਟਨ ਗੁਰਨਾਮ ਸਿੰਘ, ਚੇਅਰਮੈਨ ਰਾਕੇਸ਼ ਮਹਿਲਮਾਂ,ਰੋਹਿਤ ਕਾਲੀਆ, ਜੁਝਾਰ ਆਸਪੁਰ,ਬਿੱਲਾ ਮਹਿਲਵਾਂ, ਸਰਬਜੀਤ ਭਟੋਲੀ,ਜਸਵਿੰਦਰ ਭੰਗਲਾ,ਊਸ਼ਾ ਰਾਣੀ, ਕਮਲੇਸ਼ ਨੱਡਾ,ਹਰਵਿੰਦਰ ਕੌਰ, ਜਗਮੀਤ ਜੱਗਾ, ਪੰਮੂ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।