ਸਿੱਖਿਆ ਵਿਭਾਗ ਵੱਲੋਂ ਸਾਇੰਸ

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਵੱਲੋਂ ਸਾਇੰਸ ਅਤੇ ਕੰਪਿਊਟਰ ਲੈਬਾਂ ਲਈ 4 ਕਰੋੜ 21 ਲੱਖ ਤੋਂ ਵੱਧ ਰਾਸ਼ੀ ਜਾਰੀ

ਚੰਡੀਗੜ, 26 ਅਗਸਤ 2021 : ਸੂਬੇ ਦੇ ਵੱਖ ਵੱਖ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ  ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਨੇ 1400 ਤੋਂ ਵੱਧ ਸਕੂਲਾਂ ਲਈ 4 ਕਰੋੜ ਤੇ 21 ਲੱਖ ਤੋਂ ਵਧੇਰੇ ਰਾਸ਼ੀ ਜਾਰੀ ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਨੂੰ ਗ੍ਰਾਂਟ ਜਾਰੀ ਕਰਨ ਬਾਰੇ ਪੱਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ ਜਾਰੀ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਬਾਅਦ ਵਿਭਾਗ ਨੇ ਇਨਾਂ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ ਦੀ ਕਾਇਆ-ਕਲਪ ਕਰਨ ਦਾ ਫੈਸਲਾ ਕੀਤਾ ਹੈ |
ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨਦਾਰ ਲੈਬ ਸਹੂਲਤਾਂ ਪ੍ਰਾਪਤ ਹੋ ਸਕਣ। ਬੁਲਾਰੇ ਅਨੁਸਾਰ ਪਹਿਲੇ ਪੜਾਅ ਦੌਰਾਨ ਕੁੱਲ 1406 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਲਈ 4,21,80,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਪੜਾਅ ਦੌਰਾਨ ਸਮਾਰਟ ਸਕੂਲਾਂ ਦੀਆਂ 554 ਸਾਇੰਸ ਅਤੇ 852 ਕੰਪਿਊਟਰ ਲੈਬਜ਼ ਦੀ ਦਿੱਖ ਬਦਲੀ ਜਾਣੀ ਹੈ। ਹੁਣ ਤੱਕ ਪੰਜਾਬ ਸਰਕਾਰ ਵੱਲੋਂ 13224 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਹੈ।
ਬੁਲਾਰੇ ਅਨੁਸਾਰ ਕੰਪਿਊਟਰ ਲੈਬਜ਼ ਵਿੱਚ ਸੁਧਾਰ ਲਿਆਉਣ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 113 ਸਕੂਲਾਂ ਲਈ 33.90 ਲੱਖ ਰੁਪਏ, ਬਰਨਾਲਾ ਦੇ 14 ਸਕੂਲਾਂ ਲਈ 4.20 ਲੱਖ ਰੁਪਏ, ਬਠਿੰਡਾ ਦੇ 85 ਸਕੂਲਾਂ ਲਈ 25.50 ਲੱਖ ਰੁਪਏ, ਫਰੀਦਕੋਟ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 30 ਸਕੂਲਾਂ ਲਈ 9.00 ਲੱਖ ਰੁਪਏ, ਫ਼ਾਜ਼ਿਲਕਾ ਦੇ 32 ਸਕੂਲਾਂ ਲਈ 9.60 ਲੱਖ ਰੁਪਏ, ਫ਼ਿਰੋਜ਼ਪੁਰ ਦੇ 31 ਸਕੂਲਾਂ ਲਈ 9.30 ਲੱਖ ਰੁਪਏ, ਗੁਰਦਾਸਪੁਰ ਦੇ 2 ਸਕੂਲਾਂ ਲਈ 0.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 63 ਸਕੂਲਾਂ ਲਈ 18.90 ਲੱਖ ਰੁਪਏ, ਜਲੰਧਰ ਦੇ 62 ਸਕੂਲਾਂ ਲਈ 18.60 ਲੱਖ ਰੁਪਏ, ਕਪੂਰਥਲਾ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਲੁਧਿਆਣਾ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਮਾਨਸਾ ਦੇ 22 ਸਕੂਲਾਂ ਲਈ 6.60 ਲੱਖ ਰੁਪਏ, ਮੋਗਾ ਦੇ 55 ਸਕੂਲਾਂ ਲਈ 16.50 ਲੱਖ ਰੁਪਏ, ਪਠਾਨਕੋਟ ਦੇ 35 ਸਕੂਲਾਂ ਲਈ 10.50 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 46 ਸਕੂਲਾਂ ਲਈ 13.80 ਲੱਖ ਰੁਪਏ, ਰੂਪਨਗਰ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਸੰਗਰੂਰ ਦੇ 45 ਸਕੂਲਾਂ ਲਈ 13.50 ਲੱਖ ਰੁਪਏ, ਐਸ.ਏ.ਐਸ. ਨਗਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੁਕਤਸਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ ਅਤੇ ਤਰਨ ਤਾਰਨ ਦੇ 66 ਸਕੂਲਾਂ ਲਈ 19.80 ਲੱਖ ਰੁਪਏ ਦੀ ਗ੍ਰਾਂਟ ਜਾਰੀ  ਕੀਤੀ ਗਈ ਹੈ।
ਇਸੇ ਤਰਾਂ ਹੀ ਸਾਇੰਸ ਲੈਬਜ਼ ਦੀ ਕਾਇਆ-ਕਲਪ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 54 ਸਕੂਲਾਂ ਲਈ 16.20 ਲੱਖ ਰੁਪਏ, ਬਰਨਾਲਾ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਬਠਿੰਡਾ ਦੇ 25 ਸਕੂਲਾਂ ਲਈ 7.50 ਲੱਖ ਰੁਪਏ, ਫਰੀਦਕੋਟ ਦੇ 10 ਸਕੂਲਾਂ ਲਈ 3.00 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਫ਼ਾਜ਼ਿਲਕਾ ਦੇ 21 ਸਕੂਲਾਂ ਲਈ 6.30 ਲੱਖ ਰੁਪਏ, ਫ਼ਿਰੋਜ਼ਪੁਰ ਦੇ 37 ਸਕੂਲਾਂ ਲਈ 11.10 ਲੱਖ ਰੁਪਏ, ਗੁਰਦਾਸਪੁਰ ਦੇ 42 ਸਕੂਲਾਂ ਲਈ 12.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 38 ਸਕੂਲਾਂ ਲਈ 11.40 ਲੱਖ ਰੁਪਏ, ਜਲੰਧਰ ਦੇ 72 ਸਕੂਲਾਂ ਲਈ 28.60 ਲੱਖ ਰੁਪਏ, ਕਪੂਰਥਲਾ ਦੇ 12 ਸਕੂਲਾਂ ਲਈ 3.60 ਲੱਖ ਰੁਪਏ, ਲੁਧਿਆਣਾ ਦੇ 29 ਸਕੂਲਾਂ ਲਈ 8.70 ਲੱਖ ਰੁਪਏ, ਮਾਨਸਾ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੋਗਾ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਮੁਕਤਸਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਪਠਾਨਕੋਟ ਦੇ 21 ਸਕੂਲਾਂ ਲਈ 6.30 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 15 ਸਕੂਲਾਂ ਲਈ 4.50 ਲੱਖ ਰੁਪਏ, ਰੂਪਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ, ਸੰਗਰੂਰ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਐਸ.ਏ.ਐਸ. ਨਗਰ ਦੇ 21 ਸਕੂਲਾਂ ਲਈ 6.30 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਅਤੇ ਤਰਨ ਤਾਰਨ ਦੇ 16 ਸਕੂਲਾਂ ਲਈ 4.80 ਲੱਖ ਰੁਪਏ ਦੀ ਗ੍ਰਾਂਟ ਜਾਰੀ  ਕੀਤੀ ਗਈ ਹੈ।
Scroll to Top