2 ਜਨਵਰੀ 2025: ਪੰਜਾਬ ਸਰਕਾਰ (punjab sarkar) ਨੇ ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇਅ ਮੀਲ (Mid-Day Meal) ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਸਿੱਖਿਆ (Education Department) ਵਿਭਾਗ ਨੇ ਮਿਡ-ਡੇ-ਮੀਲ ਦਾ (mid-day meal menu) ਮੇਨੂ ਬਦਲ ਦਿੱਤਾ ਹੈ। ਨਵੇਂ ਹੁਕਮਾਂ ਤਹਿਤ ਪੰਜਾਬ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਨੂੰ ਤਾਜ਼ਾ “ਦੇਸੀ ਘਿਓ ਦਾ ਹਲਵਾ” ਪਰੋਸਿਆ ਜਾਵੇਗਾ। ਇਹ ਫੈਸਲਾ ਸਕੂਲੀ ਭੋਜਨ ਦੀ ਗੁਣਵੱਤਾ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਊਰਜਾ ਵਧਾਉਣ ਵਾਲਾ ਭੋਜਨ ਪ੍ਰਦਾਨ ਕਰਨਾ ਹੈ।
ਸਿੱਖਿਆ ਵਿਭਾਗ (Education Department) ਵੱਲੋਂ ਸਕੂਲਾਂ ਨੂੰ 1 ਤੋਂ 31 ਜਨਵਰੀ ਤੱਕ ਦੇ ਮੇਨੂ ਅਨੁਸਾਰ ਹਰ ਬੁੱਧਵਾਰ ਨੂੰ ਕਾਲੇ/ਚਿੱਟੇ ਛੋਲੇ ਅਤੇ ਪੁਰੀ/ਚਪਾਤੀ ‘ਦੇਸੀ ਘਿਓ ਦੇ ਹਲਵੇ’ ਨਾਲ ਪਰੋਸਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਇਸ ਸਮੇਂ ਸਰਦੀਆਂ ਦੀਆਂ ਛੁੱਟੀਆਂ ਕਾਰਨ ਬੰਦ ਹਨ ਅਤੇ 8 ਜਨਵਰੀ ਨੂੰ ਮੁੜ ਖੁੱਲ੍ਹਣਗੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਿਡ-ਡੇ-ਮੀਲ(Mid-Day Meal) ਵਿੱਚ ਮੌਸਮੀ ਫਲਾਂ ਨੂੰ ਸ਼ਾਮਲ ਕੀਤਾ ਸੀ।
read more: Mid-Day Meal: ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼, ਨਹੀਂ ਚੱਲੇਗੀ ਮਨਮਰਜ਼ੀ