July 4, 2024 3:46 pm
Chandigarh Education Department

ਸਿੱਖਿਆ ਵਿਭਾਗ ਚੰਡੀਗੜ੍ਹ ਨੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕਦੋਂ ਖੁੱਲ੍ਹਣਗੇ ਸਕੂਲ

ਚੰਡੀਗੜ੍ਹ 21 ਜਨਵਰੀ 2023: ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇੱਕ ਮਹੀਨੇ ਮਗਰੋਂ 23 ਜਨਵਰੀ ਤੋਂ ਸਾਰੀਆਂ ਜਮਾਤਾਂ ਸ਼ੁਰੂ ਹੀ ਜਾਣਗੀਆਂ। ਸਿੰਗਲ ਸ਼ਿਫਟ ਵਿੱਚ ਪੜ੍ਹਦੇ ਬੱਚੇ ਸਵੇਰੇ 9:00 ਵਜੇ ਤੋਂ ਦੁਪਹਿਰ 2:20 ਵਜੇ ਤੱਕ ਸਕੂਲ ਜਾਣਗੇ। ਇਸ ਦੇ ਨਾਲ ਹੀ ਪਹਿਲੀ ਸ਼ਿਫ਼ਟ ਵਿੱਚ 6ਵੀਂ ਜਮਾਤ ਤੋਂ ਉਪਰ ਦੀਆਂ ਜਮਾਤਾਂ ਲਈ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1.15 ਵਜੇ ਤੱਕ, ਦੂਜੀ ਸ਼ਿਫ਼ਟ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਦੁਪਹਿਰ 1:30 ਤੋਂ 4.30 ਵਜੇ ਤੱਕ ਦਾ ਸਮਾਂ ਹੋਵੇਗਾ।

ਹੁਣ 23 ਜਨਵਰੀ ਤੋਂ ਸਾਰੀਆਂ ਜਮਾਤਾਂ ਹੋਣਗੀਆਂ। ਸਮੇਂ ਦੀ ਤਬਦੀਲੀ ਅਨੁਸਾਰ ਅਧਿਆਪਕਾਂ ਨੂੰ ਵੀ ਸਵੇਰੇ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ ਅਤੇ ਬੱਚਿਆਂ ਦੀ ਛੁੱਟੀ ਹੋਣ ਤੋਂ ਬਾਅਦ 10 ਮਿੰਟ ਬਾਅਦ ਘਰ ਜਾ ਸਕਣਗੇ। ਡਬਲ ਸ਼ਿਫਟ ਵਾਲੇ ਅਧਿਆਪਕਾਂ ਨੂੰ ਸਵੇਰੇ 10.40 ਵਜੇ ਤੋਂ ਸ਼ਾਮ 4.40 ਵਜੇ ਤੱਕ ਸਕੂਲ ਵਿੱਚ ਰਹਿਣਾ ਪਵੇਗਾ।