July 4, 2024 6:30 pm
ED

ਈਡੀ ਵਲੋਂ 114 ਕਰੋੜ ਰੁਪਏ ਦੀ ਜਾਇਦਾਦ ਜ਼ਬਤ, 800 ਕਰੋੜ ਰੁਪਏ ਦੇ ਡਿਫਾਲਟਰਾਂ ਕੀਤੀ ਕੀਤੀ ਕਾਰਵਾਈ

ਚੰਡੀਗੜ੍ਹ, 28 ਮਾਰਚ 2023: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਰਨਾਟਕ ਆਧਾਰਤ ਸਹਿਕਾਰੀ ਬੈਂਕ ਦੇ 800 ਕਰੋੜ ਰੁਪਏ ਦੇ ਡਿਫਾਲਟਰਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 114 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ।

ਏਜੰਸੀ (ED) ਨੇ ਇਕ ਬਿਆਨ ‘ਚ ਕਿਹਾ ਕਿ ਕੁਰਕ ਕੀਤੀਆਂ ਜਾਇਦਾਦਾਂ ‘ਚੋਂ 21 ਅਚੱਲ ਜਾਇਦਾਦਾਂ ਦੇ ਰੂਪ ‘ਚ ਹਨ, ਜਿਨ੍ਹਾਂ ‘ਚ ਖਾਲੀ ਜ਼ਮੀਨ, ਰਿਹਾਇਸ਼ੀ ਘਰ, ਵਪਾਰਕ ਅਤੇ ਉਦਯੋਗਿਕ ਇਮਾਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿੱਚ 3.15 ਕਰੋੜ ਰੁਪਏ ਦੇ ਬੈਂਕ ਬੈਲੇਂਸ ਦੇ ਰੂਪ ਵਿੱਚ ਚੱਲ ਜਾਇਦਾਦ ਵੀ ਸ਼ਾਮਲ ਹੈ।

ਈਡੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਕਾਰਵਾਈ ਬੈਂਗਲੁਰੂ ਵਿੱਚ ਸ੍ਰੀ ਗੁਰੂ ਰਾਘਵੇਂਦਰ ਸਹਿਕਾਰਾ ਬੈਂਕ ਨਿਯਮਤ ਦੇ ਵੱਖ-ਵੱਖ ਡਿਫਾਲਟਰਾਂ ਵਿਰੁੱਧ ਕੀਤੀ ਗਈ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਕੁਰਕ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ 114.19 ਕਰੋੜ ਰੁਪਏ ਹੈ। ਇਹ ਮਨੀ ਲਾਂਡਰਿੰਗ ਕੇਸ ਬੈਂਕ ਦੇ ਡਿਫਾਲਟਰਾਂ ਅਤੇ ਪ੍ਰਮੋਟਰਾਂ ਦੇ ਖਿਲਾਫ ਬੈਂਗਲੁਰੂ ਪੁਲਿਸ ਦੁਆਰਾ 2020 ਵਿੱਚ ਦਰਜ ਕੀਤੀ ਗਈ ਐਫਆਈਆਰ ਨਾਲ ਸਬੰਧਤ ਹੈ।

3.05 ਕਰੋੜ ਰੁਪਏ ਆਨਲਾਈਨ ਜੂਏ ਅਤੇ ਗੇਮਿੰਗ ਨਾਲ ਸਬੰਧਤ ਮਾਮਲੇ ਵਿੱਚ ਫਰੀਜ਼ ਕੀਤੇ ਗਏ ਹਨ | ਈਡੀ ਨੇ ਇੱਕ ਬਿਆਨ ਵਿੱਚ ਇਹ ਵੀ ਦੱਸਿਆ ਹੈ ਕਿ ਉਸਨੇ ਇੱਕ ਗੈਰ-ਕਾਨੂੰਨੀ ਔਨਲਾਈਨ ਜੂਏ ਅਤੇ ਗੇਮਿੰਗ ਮਾਮਲੇ ਦੇ ਸਬੰਧ ਵਿੱਚ ਇੱਕ ਫਿਨਟੇਕ ਕੰਪਨੀ ਅਤੇ ਇਸਦੇ ਪ੍ਰਮੋਟਰਾਂ ਦੇ ਖਿਲਾਫ ਛਾਪੇਮਾਰੀ ਤੋਂ ਬਾਅਦ ਖਾਤਿਆਂ ਵਿੱਚ ਪਏ 3.05 ਕਰੋੜ ਰੁਪਏ ਜ਼ਬਤ ਕੀਤੇ ਹਨ। ਇਹ ਛਾਪੇਮਾਰੀ ਰਾਕੇਸ਼ ਆਰ ਰਾਜਦੇਵ ਨਾਂ ਦੇ ਵਿਅਕਤੀ ਅਤੇ ਆਨਲਾਈਨ ਪੋਰਟਲ “http://www.wolf777.com” ਵਿਰੁੱਧ ਪੀਐਮਐਲਏ ਤਹਿਤ ਦੋਸ਼ਾਂ ਦੀ ਜਾਂਚ ਦੌਰਾਨ ਕੀਤੀ ਗਈ ਸੀ।

ਏਜੰਸੀ ਦੇ ਬਿਆਨ ਅਨੁਸਾਰ, ਪੀਐਮਐਲਏ ਦੇ ਤਹਿਤ ਇਹ ਮਾਮਲਾ ਅਹਿਮਦਾਬਾਦ ਪੁਲਿਸ ਦੁਆਰਾ ਰਾਜਦੇਵ ਅਤੇ ਹੋਰਾਂ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਨਾਲ ਸਬੰਧਤ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਆਕਾਸ਼ ਓਝਾ ਨਾਂ ਦੇ ਵਿਅਕਤੀ ਨੂੰ ਆਪਣੇ ਪੈਨ ਅਤੇ ਆਧਾਰ ਦੀ ਵਰਤੋਂ ਕਰਕੇ ਖਾਤਾ ਖੋਲ੍ਹਣ ਲਈ ਕਿਹਾ, ਜਿਸ ਬਾਰੇ ਓਝਾ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਖਾਤੇ ਦੀ ਵਰਤੋਂ ਉਪਰੋਕਤ ਵੈੱਬਸਾਈਟ ਰਾਹੀਂ 170.7 ਕਰੋੜ ਰੁਪਏ ਦੇ ਲੈਣ-ਦੇਣ ਕੀਤਾ ਗਿਆ |