ਜਲੰਧਰ, 18 ਦਸੰਬਰ 2025: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਲੰਧਰ ‘ਚ ਰਿਚੀ ਟਰੈਵਲ ਦੇ ਦਫ਼ਤਰ ਅਤੇ ਮਾਲਕ ਦੇ ਘਰ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇ ਬੱਸ ਸਟੈਂਡ ਦੇ ਨੇੜੇ ਰਿਚੀ ਟਰੈਵਲ ਦੇ ਦਫ਼ਤਰ ਅਤੇ ਜਸਵੰਤ ਨਗਰ ‘ਚ ਮਾਲਕ ਦੇ ਘਰ ‘ਤੇ ਮਾਰੇ ਜਾ ਰਹੇ ਹਨ।
ਇਹ ਛਾਪੇ ਡੌਂਕੀ ਰੂਟ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਈਡੀ ਦੀ ਜਾਂਚ ਦਾ ਹਿੱਸਾ ਹਨ। ਇਹ ਮਾਮਲਾ ਹਾਲ ਹੀ ‘ਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨਾਲ ਸਬੰਧਤ ਹੈ।
ਇਸੇ ਮਾਮਲੇ ‘ਚ ਈਡੀ ਨੇ ਦੋ ਦਿਨ ਪਹਿਲਾਂ ਟ੍ਰੈਵਲ ਏਜੰਟਾਂ ਦੀਆਂ 5 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਸਨ। ਇਹ ਕਾਰਵਾਈ ਡੌਂਕੀ ਰੂਟ ਨਾਲ ਸਬੰਧਤ ਮਾਮਲਿਆਂ ‘ਚ ਜਾਰੀ ਹੈ।
Read More: ਸਵੇਰੇ-ਸਵੇਰੇ ED ਨੇ 18 ਥਾਵਾਂ ‘ਤੇ ਮਾਰਿਆ ਛਾਪਾ, ਜਾਣੋ ਮਾਮਲਾ




