June 30, 2024 9:44 pm
ED

CM ਹੇਮੰਤ ਸੋਰੇਨ ਦੇ ਮੀਡੀਆ ਸਲਾਹਕਾਰ ਸਮੇਤ JMM ਆਗੂਆਂ ਦੇ ਨਜ਼ਦੀਕੀ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

ਚੰਡੀਗੜ੍ਹ, 03 ਜਨਵਰੀ 2024: ਝਾਰਖੰਡ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਤੜਕੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਝਾਰਖੰਡ ਮੁਕਤੀ ਮੋਰਚਾ (JMM) ਦੇ ਆਗੂਆਂ ਦੇ ਨਜ਼ਦੀਕੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।

ਈਡੀ (ED) ਦੀ ਟੀਮ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (Hemant Soren) ਦੇ ਮੀਡੀਆ ਸਲਾਹਕਾਰ ਅਭਿਸ਼ੇਕ ਪ੍ਰਸਾਦ ਉਰਫ਼ ਪਿੰਟੂ ਕੋਲ ਵੀ ਪਹੁੰਚੀ ਹੈ। ਈਡੀ ਦੀਆਂ ਟੀਮਾਂ ਅਭਿਸ਼ੇਕ ਪ੍ਰਸਾਦ ਦੇ ਘਰ ਸਮੇਤ 12 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਾਹਬਗੰਜ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ ।