ਚੰਡੀਗੜ੍ਹ, 06 ਮਾਰਚ 2023: ਮਹਾਰਾਸ਼ਟਰ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਹਾਰਾਸ਼ਟਰ ‘ਚ ਤਲਾਸ਼ੀ ਮੁਹਿੰਮ ਚਲਾਈ ਹੈ। ਈਡੀ ਨੇ ਮੁੰਬਈ ਅਤੇ ਨਾਗਪੁਰ ‘ਚ 15 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੰਕਜ ਮੇਹਦੀਆ, ਲੋਕੇਸ਼ ਅਤੇ ਕਥਿਕ ਜੈਨ ਵੱਲੋਂ ਨਿਵੇਸ਼ ਸੰਬੰਧੀ ਧੋਖਾਧੜੀ ਮਾਮਲੇ ਵਿੱਚ ਕੀਤੀ ਹੈ । ਹੁਣ ਤੱਕ 5.51 ਕਰੋੜ ਰੁਪਏ ਦੇ ਬੇਹਿਸਾਬ ਗਹਿਣੇ ਅਤੇ 1.21 ਕਰੋੜ ਰੁਪਏ ਨਕਦ ਜ਼ਬਤ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ ਈਡੀ ਅਗਲੇਰੀ ਜਾਂਚ ਜਾਰੀ ਹੈ।
ਜਾਂਚ ਏਜੰਸੀ ਮੁਤਾਬਕ ਕਥਿਤ ਘੁਟਾਲੇ ਦੇ ਮੁੱਖ ਮੁਲਜ਼ਮ ਪੰਕਜ ਮੇਹਦੀਆ, ਲੋਕੇਸ਼ ਜੈਨ ਅਤੇ ਕਾਰਤਿਕ ਜੈਨ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਹੈ । ਇਸ ਤੋਂ ਇਲਾਵਾ ਮੁੱਖ ਲਾਭਪਾਤਰੀਆਂ ਦੇ ਦਫ਼ਤਰ ਅਤੇ ਰਿਹਾਇਸ਼ੀ ਸਥਾਨਾਂ ਦੀ ਵੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ 5.51 ਕਰੋੜ ਰੁਪਏ ਦੇ ਸੋਨਾ ਅਤੇ ਹੀਰੇ ਦੇ ਗਹਿਣੇ, ਕਰੀਬ 1.21 ਕਰੋੜ ਰੁਪਏ ਦੀ ਨਕਦੀ, ਡਿਜੀਟਲ ਉਪਕਰਨ ਅਤੇ ਵੱਖ-ਵੱਖ ਅਪਰਾਧਿਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਜਾਂਚ ਏਜੰਸੀ ਦੇ ਅਨੁਸਾਰ, ਈਡੀ (ED) ਨੇ ਪੰਕਜ ਨੰਦਲਾਲ ਮੇਹਦੀਆ, ਲੋਕੇਸ਼ ਸੰਤੋਸ਼ ਜੈਨ, ਕਾਰਤਿਕ ਸੰਤੋਸ਼ ਜੈਨ, ਬਾਲਮੁਕੁੰਦ ਲਾਲਚੰਦ ਕੀਲ, ਪ੍ਰੇਮਲਤਾ ਨੰਦਲਾਲ ਮੇਹਦੀਆ ਦੇ ਖਿਲਾਫ ਸੀਤਾਬੁਲਦੀ ਪੁਲਿਸ ਸਟੇਸ਼ਨ ਨਾਗਪੁਰ ਵਿੱਚ ਦਰਜ ਐਫਆਈਆਰ ਦੇ ਅਧਾਰ ‘ਤੇ ਪੀਐਮਐਲਏ ਜਾਂਚ ਸ਼ੁਰੂ ਕੀਤੀ।
ਇਸ ਨਾਲ ਨਿਵੇਸ਼ਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਪੰਕਜ ਨੰਦਲਾਲ ਮੇਹਦੀਆ ਹੋਰ ਸਾਥੀਆਂ ਨਾਲ ਮਿਲ ਕੇ ਪੋਂਜ਼ੀ ਸਕੀਮ ਚਲਾ ਰਿਹਾ ਸੀ। 2004 ਅਤੇ 2017 ਦਰਮਿਆਨ ਕੀਤੇ ਗਏ ਨਿਵੇਸ਼ਾਂ ‘ਤੇ ਟੀਡੀਐਸ ਦੀ ਕਟੌਤੀ ਕਰਨ ਤੋਂ ਬਾਅਦ 12 ਪ੍ਰਤੀਸ਼ਤ ਯਕੀਨੀ ਵਾਪਸੀ ਦਾ ਵਾਅਦਾ ਕਰਕੇ ਵੱਖ-ਵੱਖ ਨਿਵੇਸ਼ਕਾਂ ਨੂੰ ਭਰਮਾਇਆ ਗਿਆ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।