ਆਂਧਰਾ ਪ੍ਰਦੇਸ਼, 29 ਦਸੰਬਰ 2025: ਰਾਏਪੁਰ ਤੋਂ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਤੱਕ ਭਾਰਤਮਾਲਾ ਆਰਥਿਕ ਗਲਿਆਰਾ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤੀ ਲਈ ਮੁਆਵਜ਼ੇ ਦੀ ਅਦਾਇਗੀ ‘ਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਹਿੱਸੇ ਵਜੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਛੱਤੀਸਗੜ੍ਹ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ ਰਾਏਪੁਰ ਅਤੇ ਮਹਾਸਮੁੰਦ ਜ਼ਿਲ੍ਹੇ ‘ਚ ਘੱਟੋ-ਘੱਟ ਨੌਂ ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਇਹ ਜਾਂਚ ਭਾਰਤਮਾਲਾ ਪ੍ਰੋਜੈਕਟ ਦੇ ਰਾਏਪੁਰ-ਵਿਸ਼ਾਖਾਪਟਨਮ ਭਾਗ ਲਈ ਜ਼ਮੀਨ ਪ੍ਰਾਪਤੀ ਮੁਆਵਜ਼ੇ ‘ਚ ਬੇਨਿਯਮੀਆਂ ਨਾਲ ਸਬੰਧਤ ਹੈ।
ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਭਰ ‘ਚ ਲਗਭੱਗ 26,000 ਕਿਲੋਮੀਟਰ ਆਰਥਿਕ ਗਲਿਆਰੇ ਵਿਕਸਤ ਕੀਤੇ ਜਾ ਰਹੇ ਹਨ, ਜੋ ਕਿ ਮਾਲ ਢੋਆ-ਢੁਆਈ ਲਈ ਮਹੱਤਵਪੂਰਨ ਹਨ। ਛੱਤੀਸਗੜ੍ਹ ‘ਚ ਇਸ ਪ੍ਰੋਜੈਕਟ ‘ਚ ਕਈ ਬੇਨਿਯਮੀਆਂ ਪਹਿਲਾਂ ਹੀ ਜਾਂਚ ਅਧੀਨ ਹਨ, ਜਿਨ੍ਹਾਂ ‘ਚ ਕਰੋੜਾਂ ਰੁਪਏ ਦੇ ਮੁਆਵਜ਼ੇ ਦੇ ਘਪਲੇ ਦੇ ਦੋਸ਼ ਹਨ।
ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਸਬੰਧਤ ਧਾਰਾਵਾਂ ਤਹਿਤ ਕੀਤੀ ਗਈ ਹੈ। ਜਾਂਚ ‘ਚ ਸ਼ਾਮਲ ਲੋਕਾਂ ਦੇ ਅਹਾਤੇ ‘ਤੇ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਸਬੂਤਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਮਾਮਲਾ ਪਹਿਲਾਂ ਹੀ ਸੂਬੇ ‘ਚ ਚਰਚਾ ਦਾ ਵਿਸ਼ਾ ਰਿਹਾ ਹੈ, ਵਿਰੋਧੀ ਧਿਰ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਹੈ। ਈਡੀ ਦੀ ਜਾਂਚ ਨਾਲ ਘਪਲੇ ਦੇ ਹੋਰ ਵੀ ਪਰਦੇ ਖੁੱਲ੍ਹਣ ਦੀ ਉਮੀਦ ਹੈ।
Read More: ED ਵੱਲੋਂ ਜਲੰਧਰ ਦੇ ਟ੍ਰੈਵਲ ਏਜੰਟ ਦਫ਼ਤਰ ‘ਚ ਛਾਪੇਮਾਰੀ, ਡੌਂਕੀ ਰੂਟ ਰਾਹੀਂ ਵਿਦੇਸ਼ ਭੇਜਣ ਦਾ ਮਾਮਲਾ




