ED Raid

ED Raid: ਈਡੀ ਵੱਲੋਂ ਇੱਕੋ ਸਮੇਂ 10 ਥਾਵਾਂ ‘ਤੇ ਛਾਪੇਮਾਰੀ, ਸਪਾ ਆਗੂ ਦੇ ਟਿਕਾਣੇ ਵੀ ਸ਼ਾਮਲ

ਚੰਡੀਗੜ੍ਹ, 07 ਅਪ੍ਰੈਲ 2025: ED Raid: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੇਸ਼ ‘ਚ ਇੱਕੋ ਸਮੇਂ ਲਗਭਗ ਦਸ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ, ਜਿਸ ‘ਚ ਸਪਾ ਆਗੂ ਅਤੇ ਚਿਲੂਪਰ ਸੀਟ ਤੋਂ ਸਾਬਕਾ ਵਿਧਾਇਕ ਵਿਨੈ ਸ਼ੰਕਰ ਤਿਵਾੜੀ ਦੇ ਗੋਰਖਪੁਰ, ਲਖਨਊ, ਨੋਇਡਾ ਅਤੇ ਮੁੰਬਈ ਦੇ ਟਿਕਾਣੇ ਸ਼ਾਮਲ ਹਨ।

ਈਡੀ ਨੇ ਇਹ ਕਾਰਵਾਈ ਸੋਮਵਾਰ ਸਵੇਰੇ ਇੱਕੋ ਸਮੇਂ ਕੀਤੀ ਹੈ।ਈਡੀ ਵੱਲੋਂ ਉਨ੍ਹਾਂ ਵਿਰੁੱਧ ਚਾਰਜਸ਼ੀਟ ਤਿਆਰ ਕਰਨ ਦੀਆਂ ਖ਼ਬਰਾਂ ਹਨ ਅਤੇ ਛੇਤੀ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੈਸਰਜ਼ ਗੰਗੋਤਰੀ ਐਂਟਰਪ੍ਰਾਈਜ਼ਿਜ਼ ਲਿਮਟਿਡ, ਇਸਦੇ ਪ੍ਰਮੋਟਰਾਂ, ਡਾਇਰੈਕਟਰਾਂ, ਗਾਰੰਟਰਾਂ ਦੇ ਨਾਲ, ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਸੱਤ ਬੈਂਕਾਂ ਦੇ ਇੱਕ ਸਮੂਹ ਤੋਂ 1129.44 ਕਰੋੜ ਰੁਪਏ ਦੀਆਂ ਕ੍ਰੈਡਿਟ ਸਹੂਲਤਾਂ ਪ੍ਰਾਪਤ ਕੀਤੀਆਂ ਸਨ। ਬਾਅਦ ‘ਚ ਉਸਨੇ ਇਹ ਰਕਮ ਦੂਜੀਆਂ ਕੰਪਨੀਆਂ ਨੂੰ ਡਾਈਵਰਟ ਕਰ ਦਿੱਤਾ ਅਤੇ ਬੈਂਕਾਂ ਨੂੰ ਪੈਸੇ ਵਾਪਸ ਨਹੀਂ ਕੀਤੇ। ਇਸ ਕਾਰਨ ਬੈਂਕਾਂ ਦੇ ਸਮੂਹ ਨੂੰ ਲਗਭਗ 754.24 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਨਵੰਬਰ 2023 ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਾਬਕਾ ਵਿਧਾਇਕ ਵਿਨੈ ਸ਼ੰਕਰ ਤਿਵਾੜੀ ਦੀਆਂ 72.08 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਈਡੀ ਨੇ ਇਹ ਕਾਰਵਾਈ ਵਿਨੈ ਤਿਵਾੜੀ ਦੀ ਕੰਪਨੀ ਗੰਗੋਤਰੀ ਐਂਟਰਪ੍ਰਾਈਜ਼ਿਜ਼ ਲਿਮਟਿਡ ਵੱਲੋਂ ਬੈਂਕਾਂ ਦੇ ਸਮੂਹ ਤੋਂ ਲਗਭਗ 1129.44 ਕਰੋੜ ਰੁਪਏ ਦੇ ਗਬਨ ਦੇ ਮਾਮਲੇ ‘ਚ ਕੀਤੀ ਸੀ।

ਬੈਂਕਾਂ ਦੀ ਸ਼ਿਕਾਇਤ ‘ਤੇ ਸੀਬੀਆਈ ਹੈੱਡਕੁਆਰਟਰ ਨੇ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਈਡੀ ਨੇ ਵੀ ਵਿਨੈ ਤਿਵਾੜੀ ਸਮੇਤ ਕੰਪਨੀ ਦੇ ਸਾਰੇ ਡਾਇਰੈਕਟਰਾਂ, ਪ੍ਰਮੋਟਰਾਂ ਅਤੇ ਗਾਰੰਟਰਾਂ ਵਿਰੁੱਧ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

2023 ‘ਚ ਹੀ ਰਾਜਧਾਨੀ ‘ਚ ਸਥਿਤ ਈਡੀ ਦੇ ਜ਼ੋਨਲ ਦਫ਼ਤਰ ਨੇ ਗੋਰਖਪੁਰ, ਮਹਾਰਾਜਗੰਜ ਅਤੇ ਲਖਨਊ ‘ਚ ਸਥਿਤ ਵਿਨੈ ਤਿਵਾੜੀ ਦੀਆਂ ਕੁੱਲ 27 ਜਾਇਦਾਦਾਂ ਜ਼ਬਤ ਕੀਤੀਆਂ ਸਨ, ਜਿਨ੍ਹਾਂ ‘ਚ ਖੇਤੀਬਾੜੀ ਜ਼ਮੀਨ, ਵਪਾਰਕ ਕੰਪਲੈਕਸ, ਰਿਹਾਇਸ਼ੀ ਕੰਪਲੈਕਸ, ਰਿਹਾਇਸ਼ੀ ਪਲਾਟ ਆਦਿ ਸ਼ਾਮਲ ਹਨ।

Read More: Punjab News: ਇਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਵੱਡੀ ਕਾਰਵਾਈ, ED ਨੇ ਕੀਤੀ ਛਾਪੇਮਾਰੀ

Scroll to Top