ਚੰਡੀਗੜ੍ਹ, 17 ਅਪ੍ਰੈਲ 2025: ਇਨਫੋਰਸਮੈਂਟ ਡਾਇਰੈਕਟੋਰੇਟ ਲਗਾਤਾਰ ਤੀਜੇ ਦਿਨ ਕਾਰੋਬਾਰੀ ਰਾਬਰਟ ਵਾਡਰਾ (Robert Vadra) ਤੋਂ ਪੁੱਛਗਿੱਛ ਕੀਤੀ ਹੈ। ਇਸ ਤੋਂ ਪਹਿਲਾਂ, ਰਾਬਰਟ ਵਾਡਰਾ ਤੋਂ ਦੋ ਦਿਨਾਂ ‘ਚ ਲਗਭਗ ਸਾਢੇ 11 ਘੰਟੇ (ਪਹਿਲੇ ਦਿਨ ਛੇ ਘੰਟੇ ਅਤੇ ਦੂਜੇ ਦਿਨ ਸਾਢੇ ਪੰਜ ਘੰਟੇ) ਪੁੱਛਗਿੱਛ ਕੀਤੀ ਸੀ।
ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ (ED) 2008 ਦੇ ਸ਼ਿਕੋਹਪੁਰ ਜ਼ਮੀਨ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਹੈ। ਕੱਲ੍ਹ ਰਾਬਰਟ ਵਾਡਰਾ ਪ੍ਰਿਯੰਕਾ ਨਾਲ ਈਡੀ ਹੈੱਡਕੁਆਰਟਰ ਪਹੁੰਚੇ ਸਨ। ਅੱਜ ਵੀ ਪ੍ਰਿਯੰਕਾ ਉਨ੍ਹਾਂ ਦੇ ਨਾਲ ਮੌਜੂਦ ਸਨ ਅਤੇ ਪੁੱਛਗਿੱਛ ਦੌਰਾਨ ਪ੍ਰਿਯੰਕਾ ਈਡੀ ਦਫ਼ਤਰ ਚ ਮੌਜੂਦ ਰਹੀ।
ਪੁੱਛਗਿੱਛ ਤੋਂ ਪਹਿਲਾਂ ਰਾਬਰਟ ਵਾਡਰਾ (Robert Vadra) ਦਾ ਕਹਿਣਾ ਹੈ ਕਿ ਮੇਰੇ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ। ਇਹੀ ਸਵਾਲ 2019 ‘ਚ ਵੀ ਪੁੱਛੇ ਗਏ ਸਨ ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਇਸ ਸਰਕਾਰ ਦਾ ਦੁਰਵਰਤੋਂ ਦਾ ਤਰੀਕਾ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸਦਾ ਸਾਹਮਣਾ ਕਰਨ ਦੀ ਤਾਕਤ ਹੈ ਅਤੇ ਅਸੀਂ ਅਜਿਹਾ ਕਰਾਂਗੇ।
ਕੀ ਹੈ ਪੂਰਾ ਮਾਮਲਾ ?
ਫਰਵਰੀ 2008 ਦਾ ਇਹ ਜ਼ਮੀਨੀ ਸੌਦਾ ਸਕਾਈਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਕੰਪਨੀ ਦੁਆਰਾ ਕੀਤਾ ਗਿਆ ਸੀ। ਰਾਬਰਟ ਵਾਡਰਾ ਪਹਿਲਾਂ ਇਸ ਕੰਪਨੀ ਦੇ ਡਾਇਰੈਕਟਰ ਸਨ। ਇਸਨੇ ਸ਼ਿਕੋਹਪੁਰ ਵਿੱ’ਚ ਓਂਕਾਰੇਸ਼ਵਰ ਪ੍ਰਾਪਰਟੀਜ਼ ਨਾਮਕ ਫਰਮ ਤੋਂ 7.5 ਕਰੋੜ ਰੁਪਏ ਵਿੱਚ 3.5 ਏਕੜ ਜ਼ਮੀਨ ਖਰੀਦੀ ਸੀ। ਉਸ ਸਮੇਂ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੱਤਾ ‘ਚ ਸੀ। ਚਾਰ ਸਾਲ ਬਾਅਦ, ਸਤੰਬਰ 2012 ‘ਚ, ਕੰਪਨੀ ਨੇ ਇਹ 3.53 ਏਕੜ ਜ਼ਮੀਨ ਰੀਅਲਟੀ ਮੇਜਰ ਡੀਐਲਐਫ ਨੂੰ 58 ਕਰੋੜ ਰੁਪਏ ‘ਚ ਵੇਚ ਦਿੱਤੀ ਸੀ।
Read More: ਮੇਰੇ ਖ਼ਿਲਾਫ ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਕਾਰਵਾਈ, ਮੈਂ ਦੇਸ਼ ਤੋਂ ਭੱਜਣ ਵਾਲਾ ਨਹੀਂ: ਰਾਬਰਟ ਵਾਡਰਾ