1 ਦਸੰਬਰ 2024: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ(Shilpa Shetty’s) ਦੇ ਪਤੀ ਰਾਜ ਕੁੰਦਰਾ(Raj Kundra’) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਨਫੋਰਸਮੈਂਟ (Enforcement Directorate) ਡਾਇਰੈਕਟੋਰੇਟ (ਈਡੀ) ਨੇ ਉਸ ਨੂੰ ਅਸ਼ਲੀਲਤਾ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਦੋ ਦਿਨ ਪਹਿਲਾਂ ਈਡੀ ਨੇ ਉਨ੍ਹਾਂ ਦੇ ਘਰ ਅਤੇ ਦਫ਼ਤਰ ‘ਤੇ ਛਾਪੇਮਾਰੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੂੰ ਅਗਲੇ ਹਫ਼ਤੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਈਡੀ ਦੇ ਸੂਤਰਾਂ ਅਨੁਸਾਰ ਰਾਜ ਕੁੰਦਰਾ ਤੋਂ ਇਲਾਵਾ ਅਸ਼ਲੀਲ ਅਤੇ ਬਾਲਗ ਫਿਲਮਾਂ ਦੀ ਵੰਡ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਨੂੰ ਵੀ ਸੰਮਨ ਭੇਜੇ ਗਏ ਹਨ। ਈਡੀ ਹੁਣ ਸਾਰੇ ਦੋਸ਼ੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਤੇਜ਼ ਕਰਨਾ ਚਾਹੁੰਦੀ ਹੈ।
ਈਡੀ ਦਾ ਛਾਪਾ
ਇਸ ਤੋਂ ਪਹਿਲਾਂ ਈਡੀ ਨੇ ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ‘ਚ ਕੁੱਲ 15 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਛਾਪਿਆਂ ਵਿੱਚ ਰਾਜ ਕੁੰਦਰਾ ਦਾ ਨਾਂ ਵੀ ਸ਼ਾਮਲ ਸੀ। ਈਡੀ ਨੇ ਰਾਜ ਕੁੰਦਰਾ ਦੇ ਘਰ ਅਤੇ ਦਫ਼ਤਰ ਸਮੇਤ ਇਨ੍ਹਾਂ 15 ਥਾਵਾਂ ਤੋਂ ਕੁਝ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ, ਜਿਸ ਤੋਂ ਬਾਅਦ ਜਾਂਚ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਇਸ ਸਬੂਤ ਦੇ ਆਧਾਰ ‘ਤੇ ਈਡੀ ਨੇ ਪੁੱਛਗਿੱਛ ਲਈ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ।