ਮੁੰਬਈ, 21 ਮਈ 2025: ED Raid: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਮੁੰਬਈ, ਬੰਗਲੁਰੂ, ਜਲੰਧਰ, ਇੰਦੌਰ ਅਤੇ ਕੋਲਕਾਤਾ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਛਾਪੇਮਾਰੀ ਕੀਤੀ ਹੈ। ਏਜੰਸੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ‘ਚ ਕਿਹਾ ਕਿ ਇੱਕ ਫਰਮ ‘ਚ ਕਥਿਤ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ‘ਚ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੇ ਉਪਬੰਧਾਂ ਦੇ ਤਹਿਤ ਤਲਾਸ਼ੀ ਲਈ ਗਈ ਹੈ।
ਤਲਾਸ਼ੀ ਮੁਹਿੰਮ ਦੌਰਾਨ ਈਡੀ ਨੇ ਲਗਭਗ 6.43 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ। ਇਨ੍ਹਾਂ ‘ਚ ਅਮਰੀਕੀ ਡਾਲਰ, ਸਿੰਗਾਪੁਰ ਡਾਲਰ ਅਤੇ ਦਿਰਹਮ ਸ਼ਾਮਲ ਹਨ। ਇਸ ਤੋਂ ਇਲਾਵਾ 55.74 ਲੱਖ ਰੁਪਏ ਦੇ ਸੋਨੇ ਦੇ ਸਿੱਕੇ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਂਕ ਖਾਤਿਆਂ ਤੋਂ ਲਗਭਗ 94 ਲੱਖ ਰੁਪਏ ਦੀ ਰਕਮ ਵੀ ਜ਼ਬਤ ਕੀਤੀ ਗਈ। ਏਜੰਸੀ ਮੁਤਾਬਕ ਜਾਇਦਾਦ ਦੇ ਦਸਤਾਵੇਜ਼, ਕਈ ਡਿਜੀਟਲ ਡਿਵਾਈਸਾਂ ਅਤੇ ਕਈ ਤਰ੍ਹਾਂ ਦੇ ਅਪਰਾਧਕ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਕੋਲਕਾਤਾ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਉਪਬੰਧਾਂ ਦੇ ਤਹਿਤ ਮੈਸਰਜ਼ ਟੀਐਮ ਟਰੇਡਰਜ਼ ਅਤੇ ਮੈਸਰਜ਼ ਕੇਕੇ ਟਰੇਡਰਜ਼ (ਟੀਪੀ ਗਲੋਬਲ ਐਫਐਕਸ/ਆਈਐਕਸ ਗਲੋਬਲ) ਦੇ ਮਾਮਲੇ ਵਿੱਚ ਮੁੰਬਈ, ਬੰਗਲੌਰ, ਜਲੰਧਰ, ਇੰਦੌਰ ਅਤੇ ਕੋਲਕਾਤਾ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ।
ਤਲਾਸ਼ੀ ਮੁਹਿੰਮਾਂ ਦੌਰਾਨ ਵਿਦੇਸ਼ੀ ਡਾਲਰ ਅਮਰੀਕੀ ਡਾਲਰ, ਸਿੰਗਾਪੁਰ ਡਾਲਰ, ਦਿਰਹਮ ਆਦਿ ਦੇ ਰੂਪ 6,42,973/- ਰੁਪਏ ਮਿਲੇ ਹਨ | ਇਸਦੇ ਨਾਲ ਹੀ ਸੋਨੇ ਦਾ ਸਰਾਫਾ ਜਿਸਦੀ ਕੀਮਤ 55,74,667/- ਰੁਪਏ, ਬੈਂਕ ‘ਚ ਬਕਾਇਆ ਕਰੀਬ 94 ਲੱਖ ਰੁਪਏ (ਲਗਭਗ), ਜਾਇਦਾਦ ਦੇ ਦਸਤਾਵੇਜ਼, ਕਈ ਡਿਜੀਟਲ ਡਿਵਾਈਸਾਂ ਅਤੇ ਵੱਖ-ਵੱਖ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਗਏ ਅਤੇ ਜ਼ਬਤ/ਫ੍ਰੀਜ਼ ਕੀਤੇ ਗਏ।
Read More: ਕਰੋੜਾਂ ਰੁਪਏ ਦੇ ਘਪਲੇ ਮਾਮਲੇ ‘ਚ ED ਵੱਲੋਂ ਰਾਜਸਥਾਨ ‘ਚ 10 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ