ਚੰਡੀਗੜ੍ਹ, 3 ਦਸੰਬਰ 2024: ਭਾਰਤੀ ਚੋਣ ਕਮਿਸ਼ਨ (Election Commission of india) ਵੱਲੋਂ 2024 ਦੌਰਾਨ ਵੋਟਰ ਸਿੱਖਿਆ ਅਤੇ ਚੋਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਹਾਊਸਾਂ ਦੇ ਸ਼ਾਨਦਾਰ ਯਤਨਾਂ ਨੂੰ ਮਾਨਤਾ ਦੇਣ ਲਈ ਵਿਸ਼ੇਸ਼ ਮੀਡੀਆ ਪੁਰਸਕਾਰਾਂ (Media Awards) ਦਾ ਐਲਾਨ ਕੀਤਾ ਗਿਆ ਹੈ।
ਭਾਰਤੀ ਚੋਣ ਕਮਿਸ਼ਨ ਮੁਤਾਬਕ ਇਹ ਪੁਰਸਕਾਰ ਉਨ੍ਹਾਂ ਮੁਹਿੰਮਾਂ ਦੇ ਸਨਮਾਨ ਵਜੋਂ ਦਿੱਤਾ ਜਾਵੇਗਾ ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਅਤੇ ਵੋਟਿੰਗ ਨਾਲ ਸਬੰਧਤ ‘ਆਈ. ਟੀ. ਐਪਲੀਕੇਸ਼ਨਾਂ ਅਤੇ ਹੋਰ ਮੁੱਖ ਚੋਣ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਕੇ ਵੋਟਰਾਂ ਦੀ ਭਾਗੀਦਾਰੀ ਵਧਾਉਣ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਪੁਰਸਕਾਰ ਇੱਕ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਰੂਪ ‘ਚ ਹੋਵੇਗਾ, ਜੋ ਕਿ 25 ਜਨਵਰੀ 2025 ਨੂੰ ਰਾਸ਼ਟਰੀ ਵੋਟਰ ਦਿਹਾੜੇ ਦਿੱਤਾ ਜਾਵੇਗਾ।
ਇਸ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਹ ਪੁਰਸਕਾਰ ਚਾਰ ਸ਼੍ਰੇਣੀਆਂ ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ ਅਤੇ ਆਨਲਾਈਨ/ਸੋਸ਼ਲ ਮੀਡੀਆ ‘ਚ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਰਸਕਾਰਾਂ ਦਾ ਮੁਲਾਂਕਣ ਵੋਟਰ ਜਾਗਰੂਕਤਾ ਮੁਹਿੰਮਾਂ ਦੀ ਗੁਣਵੱਤਾ, ਪੇਸ਼ ਕੀਤੀ ਜਾਣਕਾਰੀ ਦੀ ਭਰੋਸੇਯੋਗਤਾ ਅਤੇ ਮੁਹਿੰਮ ਦੇ ਘੇਰੇ ਦੇ ਆਧਾਰ ‘ਤੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਪੱਤਰ ਦੇ ਮੁਤਾਬਕ “ਅਸੀਂ ਅਜਿਹੀਆਂ ਮੁਹਿੰਮਾਂ ਦੀ ਤਲਾਸ਼ ਕਰ ਰਹੇ ਹਾਂ ਜੋ ਨਿਰਪੱਖ ਵੋਟਿੰਗ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦੇ ਹੋਏ, IT ਨਵੀਨਤਾਵਾਂ ਦੀ ਕੁਸ਼ਲ ਵਰਤੋਂ ਕਰਦੇ ਹੋਏ ਅਤੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਇੱਕ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ।”
ਮੁੱਖ ਸ਼ਰਤਾਂ ਬਾਰੇ ਜਾਣਕਾਰੀ:-
ਪ੍ਰਿੰਟ ਮੀਡੀਆ: ਐਂਟਰੀਆਂ ‘ਚ ਕੀਤੇ ਕੰਮ ਦੇ ਪੂਰੇ ਵੇਰਵੇ, ਪ੍ਰਕਾਸ਼ਿਤ ਲੇਖਾਂ ਦੀ ਗਿਣਤੀ, ਕੁੱਲ ਪ੍ਰਿੰਟ ਖੇਤਰ ਅਤੇ ਜਨਤਕ ਭਾਗੀਦਾਰੀ ਦੀਆਂ ਗਤੀਵਿਧੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸੰਬੰਧਿਤ ਲੇਖਾਂ ਦੀ ਇੱਕ ਸਾਫਟ ਕਾਪੀ, ਵੈਬ ਲਿੰਕ ਜਾਂ ਹਾਰਡ ਕਾਪੀ ਵੀ ਪ੍ਰਦਾਨ ਕੀਤੀ ਜਾਵੇ ।
‘ਟੈਲੀਵਿਜ਼ਨ ਅਤੇ ਰੇਡੀਓ -‘ ਐਂਟਰੀਆਂ ‘ਚ CD, DVD, ਜਾਂ ਪੈਨ ਡਰਾਈਵ ਦੁਆਰਾ ਡਾਟਾ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ, ਜਿਸ ‘ਚ ਮਿਆਦ, ਨਿਰੰਤਰਤਾ ਅਤੇ ਕੁੱਲ ਪ੍ਰਸਾਰਣ ਸਮੇਂ ਦੇ ਵੇਰਵੇ ਸ਼ਾਮਲ ਹਨ। ਸਿੱਧੀ ਜਨਤਕ ਭਾਗੀਦਾਰੀ ਵਰਗੀਆਂ ਹੋਰ ਗਤੀਵਿਧੀਆਂ ਨੂੰ ਵੀ ਉਜਾਗਰ ਕੀਤਾ ਜਾਣਾ ਚਾਹੀਦਾ ਹੈ।
‘ਆਨਲਾਈਨ/ਸੋਸ਼ਲ ਮੀਡੀਆ: ਸੰਬੰਧਿਤ ਲਿੰਕ ਜਾਂ PDF ਫਾਈਲਾਂ ਦੇ ਨਾਲ ਪੋਸਟਾਂ, ਬਲੌਗ, ਟਵੀਟ ਜਾਂ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ | ਮੁਹਿੰਮ ਦੇ ਪ੍ਰਭਾਵ ਦੇ ਨਾਲ, ਵਾਧੂ ਗਤੀਵਿਧੀਆਂ ਦਾ ਵਿਸਤ੍ਰਿਤ ਵੇਰਵਾ ਵੀ ਦਿੱਤਾ ਜਾਣਾ ਚਾਹੀਦਾ ਹੈ |
ਸਾਰੀਆਂ ਐਂਟਰੀਆਂ 2024 ਦੌਰਾਨ ਪ੍ਰਕਾਸ਼ਿਤ, ਪ੍ਰਸਾਰਣ ਜਾਂ ਪੋਸਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅੰਗਰੇਜ਼ੀ ਜਾਂ ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ‘ਚ ਐਂਟਰੀਆਂ ਦੇ ਨਾਲ ਅੰਗਰੇਜ਼ੀ ਅਨੁਵਾਦ ਸ਼ਾਮਲ ਕਰਨਾ ਲਾਜ਼ਮੀ ਹੈ।
ਐਂਟਰੀਆਂ ‘ਚ 10 ਦਸੰਬਰ 2024 ਤੱਕ ਮੀਡੀਆ ਹਾਊਸ ਦਾ ਨਾਮ, ਪਤਾ ਅਤੇ ਸੰਪਰਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜੋ ਕਿ ਰਾਜੇਸ਼ ਕੁਮਾਰ ਸਿੰਘ, ਅੰਡਰ ਸੈਕਟਰੀ (ਸੰਚਾਰ)
ਭਾਰਤੀ ਚੋਣ ਕਮਿਸ਼ਨ (Election Commission of india) , ਨਿਰਵਾਚਨ ਸਦਨ, ਅਸ਼ੋਕਾ ਰੋਡ, ਨਵੀਂ ਦਿੱਲੀ- 110001 ਦੇ ਪਤੇ ‘ਤੇ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਲਈ ਈ-ਮੇਲ media-division@eci.gov.in ਹੈ।