Site icon TheUnmute.com

ਨਿਊਜ਼ੀਲੈਂਡ ‘ਚ ਗੈਬਰੀਅਲ ਚੱਕਰਵਾਤ ਤੋਂ ਬਾਅਦ ਭੂਚਾਲ ਦੇ ਝਟਕੇ ਕੀਤੇ ਮਹਿਸੂਸ

earthquake in Indonesia

ਚੰਡੀਗੜ੍ਹ, 15 ਫਰਵਰੀ 2023: ਨਿਊਜ਼ੀਲੈਂਡ (New Zealand)  ‘ਚ ਗੈਬਰੀਅਲ ਚੱਕਰਵਾਤ ਤੋਂ ਬਾਅਦ ਬੁੱਧਵਾਰ ਸਵੇਰੇ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ 57 ਤੋਂ 76 ਕਿਲੋਮੀਟਰ ਦੀ ਡੂੰਘਾਈ ਵਾਲੇ ਪਰੰਪਰਾਮੁ ਟਾਪੂ ਤੋਂ 50 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ। ਇਹ ਝਟਕੇ ਕਿੰਨੇ ਤੇਜ਼ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭੂਚਾਲ ਆਉਣ ਦੇ 15 ਮਿੰਟਾਂ ਦੇ ਅੰਦਰ ਹੀ 31,000 ਲੋਕਾਂ ਨੇ ਜੀਓਨੇਟ ‘ਤੇ ਝਟਕੇ ਮਹਿਸੂਸ ਹੋਣ ਦੀ ਪੁਸ਼ਟੀ ਕੀਤੀ ਹੈ ।

ਨਿਊਜ਼ੀਲੈਂਡ (New Zealand) ਦੀ ਸਿਵਲ ਡਿਫੈਂਸ ਏਜੰਸੀ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨਾ ਹੀ ਸਰਕਾਰ ਨੇ ਇਸ ਸਬੰਧੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਧਰਤੀ ਕਰੀਬ 10-20 ਸੈਕਿੰਡ ਤੱਕ ਹਿੱਲ ਗਈ।

Exit mobile version