ਚੰਡੀਗੜ੍ਹ ,29 ਜੁਲਾਈ:ਅਲਾਸਕਾ ਟਾਪੂ ‘ਚ ਭੂਚਾਲ ਦੇ ਝਟਕੇ ਪਏ ਗਏ ਹਨ|ਕਰੀਬ 8.2 ਦੀ ਤੀਬਰਤਾ ਨਾਲ ਭੂਚਾਲ ਆਉਣ ਤੋਂ ਬਾਅਦ ਅਮਰੀਕਾ ਦੇ ਸੂਬੇ ਹਵਾਈ ਵਿਚ ਸੁਨਾਮੀ ਦੀ ਚਿਤਾਵਨੀ ਦੇ ਦਿੱਤੀ ਗਈ ਹੈ।ਜ਼ਿਕਰਯੋਗ ਹੈ, ਕਿ ਭੂਚਾਲ ਦੀ ਤੀਬਰਤਾ 8.2 ਸੀ ਅਤੇ ਅਲਾਸਕਾ ਦੇ ਪੇਰੀਵਿਲੇ ਤੋਂ 56 ਮੀਲ ਪੂਰਬੀ-ਦੱਖਣੀ ਪੂਰਬ ਵਿਚ ਇਸ ਦਾ ਕੇਂਦਰ ਸੀ।ਪੀ.ਟੀ.ਡਬਲਯੂ.ਸੀ. ਨੇ ਕਿਹਾ, ਕਿ ਸਾਰੀ ਜਾਣਕਾਰੀ ਦੇ ਆਧਾਰ ’ਤੇ ਇਸ ਭੂਚਾਲ ਨਾਲ ਸੁਨਾਮੀ ਆਉਣ ਦਾ ਵੀ ਖ਼ਤਰਾ ਹੈ ,ਤੇ ਇਹ ਸੁਨਾਮੀ ਖੇਤਰਾਂ ਲਈ ਵੀ ਵਿਨਾਸ਼ਕਾਰੀ ਹੋ ਸਕਦੀ ਹੈ|ਫ਼ਿਲਹਾਲ ਇਸ ਭੂਚਾਲ ਨਾਲ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ ,ਪਰ ਇਸ ਭੂਚਾਲ ਕਰਕੇ ਸੁਨਾਮੀ ਦਾ ਖਤਰਾ ਬਣਿਆ ਹੋਇਆ ਹੈ ਜੋ ਵਿਨਾਸ਼ਕਾਰੀ ਸਾਬਿਤ ਹੋ ਸਕਦਾ ਹੈ |
ਨਵੰਬਰ 22, 2024 5:23 ਬਾਃ ਦੁਃ