ਦਿੱਲੀ, 22 ਜੁਲਾਈ 2025: ਮੰਗਲਵਾਰ ਸਵੇਰੇ ਦਿੱਲੀ-ਐਨਸੀਆਰ ‘ਚ ਇੱਕ ਵਾਰ ਫਿਰ ਭੂਚਾਲ ਆਇਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸਵੇਰੇ ਛੇ ਵਜੇ ਆਏ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ। ਜਦੋਂ ਕਿ ਇਸਦਾ ਕੇਂਦਰ ਹਰਿਆਣਾ ਦਾ ਫਰੀਦਾਬਾਦ ਸੀ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ ਕਿ 22 ਜੁਲਾਈ, 2025 ਨੂੰ ਸਵੇਰੇ 6:00 ਵਜੇ 3.2 ਤੀਬਰਤਾ ਦਾ ਭੂਚਾਲ ਆਇਆ। ਇਸਦਾ ਕੇਂਦਰ ਫਰੀਦਾਬਾਦ ‘ਚ ਸੀ ਅਤੇ ਇਹ 28.29 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 72.21 ਡਿਗਰੀ ਪੂਰਬੀ ਦੇਸ਼ਾਂਤਰ ‘ਤੇ 5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਦੂਜੇ ਪਾਸੇ ਹਰਿਆਣਾ ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਭੂਚਾਲ ਦਾ ਕੇਂਦਰ ਫਰੀਦਾਬਾਦ ਸੀ। ਲੋਕ ਮੰਗਲਵਾਰ ਸਵੇਰੇ 6 ਵਜੇ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਮਾਪੀ ਗਈ। ਇਹ ਹਿੱਲਜੁਲ ਜ਼ਮੀਨ ‘ਚ ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਹੋਈ। ਹਰਿਆਣਾ ‘ਚ 25 ਦਿਨਾਂ ‘ਚ ਛੇਵੀਂ ਵਾਰ ਭੂਚਾਲ ਆਇਆ ਹੈ।
ਜਿਕਰਯੋਗ ਹੈ ਕਿ ਹਰਿਆਣਾ ‘ਚ 12 ਭੂਚਾਲ-ਸੰਵੇਦਨਸ਼ੀਲ ਜ਼ਿਲ੍ਹੇ ਹਨ। ਇਨ੍ਹਾਂ ‘ਚ ਮਹਿੰਦਰਗੜ੍ਹ, ਪੰਚਕੂਲਾ, ਅੰਬਾਲਾ, ਰੋਹਤਕ, ਪਾਣੀਪਤ, ਕਰਨਾਲ, ਸੋਨੀਪਤ, ਗੁਰੂਗ੍ਰਾਮ, ਝੱਜਰ, ਨੂੰਹ, ਪਲਵਲ ਅਤੇ ਫਰੀਦਾਬਾਦ ਸ਼ਾਮਲ ਹਨ।
ਪਿਛਲੇ ਹਫ਼ਤੇ ਵੀ ਹਰਿਆਣਾ ਦੇ ਝੱਜਰ ‘ਚ 2.5 ਤੀਬਰਤਾ ਦਾ ਭੂਚਾਲ ਆਇਆ, ਜਿਸਦੀ ਡੂੰਘਾਈ 5 ਕਿਲੋਮੀਟਰ ਸੀ। ਇਸਦਾ ਕੇਂਦਰ 28.64 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 76.75 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸੀ। ਇਸ ਤੋਂ ਪਹਿਲਾਂ, 10 ਅਤੇ 11 ਜੁਲਾਈ ਨੂੰ ਝੱਜਰ ਵਿੱਚ ਹੀ 4.4 ਅਤੇ 3.7 ਤੀਬਰਤਾ ਦੇ ਦੋ ਵੱਡੇ ਭੂਚਾਲ ਆਏ ਸਨ।
Read More: ਦਿੱਲੀ-NCR ‘ਚ ਭੂਚਾਲ ਦੇ ਤੇਜ਼ ਝਟਕੇ, ਘਰਾਂ ਤੋਂ ਬਾਹਰ ਆਏ ਲੋਕ