ਚੰਡੀਗੜ੍ਹ, 28 ਫਰਵਰੀ 2025: ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰਤ ਸਮੇਤ ਗੁਆਂਢੀ ਦੇਸ਼ਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਦੇ ਝਟਕੇ ਭਾਰਤ, ਨੇਪਾਲ, ਪਾਕਿਸਤਾਨ ਅਤੇ ਤਿੱਬਤ ‘ਚ 3 ਘੰਟਿਆਂ ਦੇ ਅੰਦਰ ਮਹਿਸੂਸ ਕੀਤੇ ਗਏ ਹਨ। ਭਾਰਤੀ ਭੂਚਾਲ ਏਜੰਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਮੁਤਬਕ ਅੱਜ ਸਵੇਰੇ ਲਗਭਗ 5.15 ਵਜੇ ਪਾਕਿਸਤਾਨ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.5 ਨਾਪੀ ਗਈ ਸੀ।
ਇਸਤੋਂ ਇਲਾਵਾ ਪਹਿਲਾਂ ਗੁਆਂਢੀ ਮੁਲਕ ਨੇਪਾਲ ‘ਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ। ਪਹਿਲਾ ਭੂਚਾਲ ਸਵੇਰੇ 2.36 ਵਜੇ ਆਇਆ ਅਤੇ ਦੂਜਾ 2.51 ਵਜੇ ਆਇਆ। ਪਹਿਲੇ ਭੂਚਾਲ ਦਾ ਕੇਂਦਰ ਨੇਪਾਲ ਦਾ ਬਾਗਮਤੀ ਖੇਤਰ ਸੀ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 5.5 ਸੀ।
ਨੇਪਾਲ ‘ਚ ਦੂਜੇ ਭੂਚਾਲ ਦੀ ਤੀਬਰਤਾ 6.1 ਸੀ। ਇਸ ਦਾ ਕੇਂਦਰ ਕਾਠਮੰਡੂ ਤੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਜ਼ਿਲ੍ਹੇ ਦੇ ਕੋਡਾਰੀ ਖੇਤਰ ‘ਚ ਸੀ। ਦੋਵਾਂ ਭੂਚਾਲਾਂ ਦੇ ਝਟਕੇ ਤਿੱਬਤ ਤੋਂ ਬਿਹਾਰ ਦੇ ਪਟਨਾ ਤੱਕ ਮਹਿਸੂਸ ਕੀਤੇ।
ਨੇਪਾਲ ਪੁਲਿਸ ਦੇ ਡੀਆਈਜੀ ਦਿਨੇਸ਼ ਕੁਮਾਰ ਆਚਾਰੀਆ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਅੱਜ ਸਵੇਰੇ ਆਏ ਭੂਚਾਲ ਕਾਰਨ ਕਿਸੇ ਦੇ ਮਰਨ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦੇ ਕੇਂਦਰ ਵਿੱਚ ਬੁਨਿਆਦੀ ਢਾਂਚੇ ਨੂੰ ਕਿਸੇ ਵੱਡੇ ਨੁਕਸਾਨ ਦੀ ਵੀ ਕੋਈ ਰਿਪੋਰਟ ਨਹੀਂ ਹੈ।”
Read More: Earthquake in Nepal: ਸਵੇਰੇ-ਸਵੇਰੇ ਕੰਬੀ ਨੇਪਾਲ ਦੀ ਧਰਤੀ, ਮਹਿਸੂਸ ਹੋਏ ਭੁਚਾਲ ਦੇ ਝਟਕੇ