ਚੰਡੀਗੜ੍ਹ, 17 ਫਰਵਰੀ 2025: ਅੱਜ ਸਵੇਰੇ ਦਿੱਲੀ-ਐਨਸੀਆਰ (Delhi-NCR) ‘ਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਭੂਚਾਲ ਸਵੇਰੇ 5.36 ਵਜੇ ਆਇਆ ਹੈ। ਲੋਕ ਘਬਰਾਹਟ ‘ਚ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਘਰਾਂ ਤੋਂ ਭਾਂਡੇ ਡਿੱਗਣ ਲੱਗ ਪਏ ਅਤੇ ਘਰਾਂ ‘ਚ ਜ਼ਬਰਦਸਤ ਕੰਬਣੀ ਹੋਈ।
ਭਾਰਤ ਸਰਕਾਰ ਦੇ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਭੂਚਾਲ (Earthquake) ਰਿਕਾਰਡਿੰਗ ਏਜੰਸੀ, ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਮੁਤਾਬਕ ਇਸਦੀ ਤੀਬਰਤਾ 4.0 ਮਾਪੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਦਿੱਲੀ ਅਤੇ ਆਸ ਪਾਸ (Delhi-NCR) ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਕਿ ਸੰਭਾਵੀ ਭੂਚਾਲ ਦੇ ਝਟਕਿਆਂ ਪ੍ਰਤੀ ਸੁਚੇਤ ਰਹਿਣ । ਪੀਐੱਮ ਮੋਦੀ ਨੇ ਕਿਹਾ ਕਿ ਅਧਿਕਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਭੂਚਾਲ ਤੋਂ ਬਾਅਦ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਇੱਕ ਸੰਦੇਸ਼ ਪੋਸਟ ਕੀਤਾ ਅਤੇ ਲੋਕਾਂ ਦ ਸਲਾਮਤੀ ਦੀ ਕਾਮਨਾ ਕੀਤੀ | ਅਮਰੀਕੀ ਸੰਗਠਨ- USGS ਨੇ ਵੀ ਦਿੱਲੀ-NCR ‘ਚ ਭੂਚਾਲ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਸਵੇਰੇ 280 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕਿਆਂ ਦੀ ਰਿਪੋਰਟ ਕੀਤੀ। ਧਰਤੀ ‘ਚ ਆਏ ਝਟਕਿਆਂ ਤੋਂ ਬਾਅਦ, ਭੂਚਾਲ ਵਿਗਿਆਨੀਆਂ ਨੇ ਵੀ ਭੂਚਾਲ ਦੀ ਪੁਸ਼ਟੀ ਕੀਤੀ।
Read More: Himachal Pradesh: ਕੁੱਲੂ ‘ਚ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਆਏ ਲੋਕ