ਚੰਡੀਗੜ੍ਹ, 03 ਅਕਤੂਬਰ 2023: ਪੰਜਾਬ, ਚੰਡੀਗੜ੍ਹ, ਦਿੱਲੀ NCR ‘ਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਆਉਣ ਦਾ ਸਮਾਂ ਦੁਪਹਿਰ 2:51 ਵਜੇ ਦੇ ਕਰੀਬ ਸੀ। ਲੋਕਾਂ ਨੇ ਕਾਫੀ ਦੇਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ।
ਭੂਚਾਲ (Earthquake) ਦੀ ਤੀਬਰਤਾ 6.2 ਮਾਪੀ ਗਈ, ਜਿਸ ਦਾ ਅਸਰ ਭਾਰਤ, ਨੇਪਾਲ ਅਤੇ ਚੀਨ ਵਿੱਚ ਦੇਖਣ ਨੂੰ ਮਿਲਿਆ। ਭੁਚਾਲ ਦੇ ਝਟਕੇ ਉਤਰਾਖ਼ੰਡ ਵਿਚ ਵੀ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਆਪਣੀਆਂ ਇਮਾਰਤਾਂ ਵਿਚੋਂ ਬਾਹਰ ਆ ਗਏ। ਖ਼ਬਰ ਲਿਖੇ ਜਾਣ ਤੱਕ ਭੂਚਾਲ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਮੇਘਾਲਿਆ ਅਤੇ ਨੇੜਲੇ ਸੂਬਿਆਂ ਵਿੱਚ 5.2 ਤੀਬਰਤਾ ਦਾ ਭੂਚਾਲ ਆਇਆ ਸੀ।