ਵੱਡੀ ਖ਼ਬਰ : ਨਿਊਜ਼ੀਲੈਂਡ ‘ਚ ਲੱਗੇ ਭੂਚਾਲ ਦੇ ਝਟਕੇ

ਭੂਚਾਲ

ਚੰਡੀਗੜ੍ਹ, 7 ਨਵੰਬਰ 2021 : ਨਿਊਜ਼ੀਲੈਂਡ ਦੇ ਪ੍ਰਸ਼ਾਂਤ ਟਾਪੂ ‘ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਤੜਕੇ 03.16 ਵਜੇ ਨਿਊਜ਼ੀਲੈਂਡ ਦੇ ਟਾਕਾਕਾ ‘ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.2 ਮਾਪੀ ਗਈ।ਭੂਚਾਲ ਦਾ ਕੇਂਦਰ ਤਾਕਾਕਾ ਤੋਂ 77 ਕਿਲੋਮੀਟਰ ਦੂਰ 40.3332 ਦੱਖਣੀ ਅਕਸ਼ਾਂਸ਼ ਅਤੇ 173.4144 ਪੂਰਬੀ ਦੇਸ਼ਾਂਤਰ ‘ਤੇ ਅਤੇ ਜ਼ਮੀਨੀ ਸਤ੍ਹਾ ਤੋਂ 231.06 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।