ਚੰਡੀਗੜ੍ਹ, 22 ਦਸੰਬਰ 2023: ਪਾਕਿਸਤਾਨ ਦੇ ਇਸਲਾਮਾਬਾਦ, ਰਾਵਲਪਿੰਡੀ ਅਤੇ ਆਸਪਾਸ ਦੇ ਇਲਾਕਿਆਂ ‘ਚ ਸ਼ੁੱਕਰਵਾਰ ਸਵੇਰੇ ਕਰੀਬ 5.30 ਵਜੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ। ਭੂਚਾਲ ਦੇ ਡਰ ਕਾਰਨ ਲੋਕ ਕਲਮਾ-ਏ-ਤੋਇਬਾ ਪੜ੍ਹਦੇ ਹੋਏ ਘਰਾਂ ਤੋਂ ਬਾਹਰ ਆ ਗਏ।
ਭੂਚਾਲ (Earthquake) ਕਾਰਨ ਇਸਲਾਮਾਬਾਦ ਜਾਂ ਰਾਵਲਪਿੰਡੀ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਪਿਛਲੇ ਮਹੀਨੇ ਗਿਲਗਿਤ ‘ਚ 3.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਅਕਤੂਬਰ ਵਿਚ ਕਰਾਚੀ ਦੇ ਵੱਖ-ਵੱਖ ਇਲਾਕਿਆਂ ਵਿਚ 3.1 ਤੀਬਰਤਾ ਦਾ ਭੂਚਾਲ ਆਇਆ ਸੀ। ਰਾਸ਼ਟਰੀ ਭੂਚਾਲ ਕੇਂਦਰ ਇਸਲਾਮਾਬਾਦ ਦੇ ਅਨੁਸਾਰ, ਇਸਦੀ ਡੂੰਘਾਈ 15 ਕਿਲੋਮੀਟਰ ਦਰਜ ਕੀਤੀ ਗਈ, ਜਿਸਦਾ ਕੇਂਦਰ ਕਰਾਚੀ ਦੇ ਕਾਇਦਾਬਾਦ ਨੇੜੇ ਸੀ।