Nepal

ਨੇਪਾਲ ‘ਚ ਮੁੜ ਆਇਆ ਭੂਚਾਲ, ਭਾਰਤ ਨੇ ਭੂਚਾਲ ਪ੍ਰਭਾਵਿਤ ਖੇਤਰਾਂ ‘ਚ ਮਨੁੱਖੀ ਸਹਾਇਤਾ ਦੀ ਖੇਪ ਭੇਜੀ

ਚੰਡੀਗੜ੍ਹ, 06 ਨਵੰਬਰ 2023: ਨੇਪਾਲ (Nepal) ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ । ਤਿੰਨ ਦਿਨਾਂ ਦੇ ਅੰਦਰ ਦੂਜੇ ਭੂਚਾਲ ਦੇ ਝਟਕੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਵੀ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਜਾਰੀ ਅਪਡੇਟ ਦੇ ਅਨੁਸਾਰ, ਸੋਮਵਾਰ ਸ਼ਾਮ ਨੂੰ ਲਗਭਗ 4.14 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਵਿੱਚ ਹੈ |

Image

ਬੀਤੀ 3 ਅਕਤੂਬਰ ਦੀ ਅੱਧੀ ਰਾਤ ਨੂੰ ਮਹਿਸੂਸ ਕੀਤੇ ਗਏ ਭੂਚਾਲ ਤੋਂ ਬਾਅਦ ਨੇਪਾਲ ਵਿੱਚ 150 ਤੋਂ ਵੱਧ ਨਾਗਰਿਕ ਜ਼ਖਮੀ ਹੋ ਗਏ। 3 ਅਕਤੂਬਰ ਦੀ ਰਾਤ ਕਰੀਬ 11.40 ਵਜੇ ਦਿੱਲੀ-ਐੱਨਸੀਆਰ ‘ਚ ਵੀ ਕੁਝ ਸਕਿੰਟਾਂ ਲਈ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਰਕਾਰੀ ਅੰਕੜਿਆਂ ਮੁਤਾਬਕ ਨੇਪਾਲ ਵਿੱਚ 3 ਅਕਤੂਬਰ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 157 ਹੈ। ਨੇਪਾਲ ਪੁਲਿਸ ਅਤੇ ਹੋਰ ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੇਪਾਲ ਵਿੱਚ ਦਰਜਨਾਂ ਨਾਗਰਿਕ ਜ਼ਖਮੀ ਵੀ ਹੋਏ ਹਨ।

Image

ਭਾਰਤ ਨੇ ਨੇਪਾਲ (Nepal) ਵਿੱਚ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਮਨੁੱਖੀ ਸਹਾਇਤਾ ਦੀ ਖੇਪ ਭੇਜੀ ਹੈ। ਸੰਯੁਕਤ ਰਾਸ਼ਟਰ ਨੇ ਵੀ ਨੇਪਾਲ ਵਿੱਚ ਭੂਚਾਲ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਪ੍ਰਭਾਵਿਤ ਲੋਕਾਂ ਦੀ ਨਾਜ਼ੁਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਾਜਰਕੋਟ ਸਮੇਤ ਜਿਨ੍ਹਾਂ ਇਲਾਕਿਆਂ ‘ਚ ਧਰਤੀ ਹਿੱਲ ਗਈ, ਉੱਥੇ ਕਈ ਘਰ ਜ਼ਮੀਨ ‘ਤੇ ਢਹਿ ਗਏ। ਕੜਾਕੇ ਦੀ ਠੰਢ ਤੋਂ ਪਹਿਲਾਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਅਜਿਹੇ ‘ਚ ਲੋਕ ਸਹਾਰਾ ਲੈਣ ਲਈ ਮਜਬੂਰ ਹਨ। ਨੇਪਾਲ ਦੀ ਵੱਡੀ ਆਬਾਦੀ ਗਰਮ ਕੱਪੜਿਆਂ ਦੀ ਘਾਟ ਕਾਰਨ ਸੰਘਰਸ਼ ਕਰ ਰਹੀ ਹੈ। ਖ਼ਬਰਾਂ ਮੁਤਾਬਕ ਨੇਪਾਲ ‘ਚ ਭੂਚਾਲ ਕਾਰਨ 10 ਹਜ਼ਾਰ ਘਰ ਪ੍ਰਭਾਵਿਤ ਹੋਏ ਹਨ |

Scroll to Top