Nepal Earthquake

Earthquake: ਤਿੱਬਤ ‘ਚ ਲੱਗੇ ਭੂਚਾਲ ਦੇ ਝਟਕੇ, 53 ਜਣਿਆ ਦੀ ਮੌ.ਤ

7 ਜਨਵਰੀ 2025: ਤਿੱਬਤ (Tibet) ‘ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ (Strong earthquake tremors) ਝਟਕੇ ਮਹਿਸੂਸ ਕੀਤੇ ਗਏ। ਇਸ ਜ਼ਬਰਦਸਤ ਭੂਚਾਲ ਵਿੱਚ 53 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ 62 ਲੋਕ ਜ਼ਖਮੀ ਹੋਏ ਹਨ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਮੁਤਾਬਕ ਮੰਗਲਵਾਰ ਸਵੇਰੇ 9:05 ਵਜੇ ਆਏ ਭੂਚਾਲ(Earthquake) ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.8 ਮਾਪੀ ਗਈ।

ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਤਿੱਬਤ ਦੇ ਸ਼ਿਜਾਂਗ ਸ਼ਹਿਰ ਦੀ ਡਿਂਗਰੀ (Dingri County of Xizang city, Tibet) ਕਾਊਂਟੀ ‘ਚ 6.8 ਤੀਬਰਤਾ ਵਾਲੇ ਭੂਚਾਲ ‘ਚ 53 ਲੋਕਾਂ ਦੀ ਮੌਤ ਹੋ ਗਈ ਹੈ। 62 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਭੂਚਾਲ ਦਾ ਕੇਂਦਰ 28.5 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 87.45 ਡਿਗਰੀ ਪੂਰਬੀ ਦੇਸ਼ਾਂਤਰ ‘ਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

read more:  ਤਿੱਬਤ ਅਤੇ ਨੇਪਾਲ ‘ਚ ਆਇਆ ਜ਼ਬਰਦਸਤ ਭੂਚਾਲ, ਘਰਾਂ ‘ਚੋਂ ਬਾਹਰ ਨਿਕਲੇ ਲੋਕ

Scroll to Top