ਚੰਡੀਗੜ੍ਹ, 27 ਅਪ੍ਰੈਲ 2024: ਜਾਪਾਨ ਦੇ ਬੋਨਿਨ ਟਾਪੂ ‘ਤੇ 6.5 ਤੀਬਰਤਾ ਦਾ ਭੂਚਾਲ (Earthquake) ਆਇਆ। ਜਾਪਾਨ ਦੇ ਬੋਨਿਨ ਟਾਪੂ ਵਿੱਚ ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ। ਫਿਲਹਾਲ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਯੂਐਸਜੀਐਸ ਨੇ ਕਿਹਾ ਕਿ ਭੂਚਾਲ 503.2 ਕਿਲੋਮੀਟਰ (312.7 ਮੀਲ) ਦੀ ਡੂੰਘਾਈ ‘ਤੇ ਸੀ। ਇਸ ਤੋਂ ਪਹਿਲਾਂ ਵੀ ਜਾਪਾਨ ਵਿੱਚ ਜ਼ਬਰਦਸਤ ਭੂਚਾਲ (Earthquake) ਆਉਂਦੇ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦਿਨ 7.6 ਤੀਬਰਤਾ ਦਾ ਭੂਚਾਲ ਆਉਣ ਨਾਲ ਦੇਸ਼ ਹਿੱਲ ਗਿਆ ਸੀ ਅਤੇ ਕਾਫ਼ੀ ਨੁਕਸਾਨ ਹੋਇਆ ਹੈ ।