ਚੰਡੀਗੜ੍ਹ, 28 ਅਕਤੂਬਰ 2024: ਵਿਸ਼ਵ ਪੱਧਰ ‘ਤੇ ਗ੍ਰੀਨ ਹਾਊਸ ਗੈਸਾਂ (Greenhouse gases) ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਸੰਬੰਧੀ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਦਾਅਵਾ ਕੀਤਾ ਹੈ ਕਿ ਗ੍ਰੀਨਹਾਉਸ ਗੈਸਾਂ ਦੇ ਪੱਧਰ ਨੇ 2023 ‘ਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਨ੍ਹਾਂ ਗੈਸਾਂ ਦਾ ਪੱਧਰ ਦੋ ਦਹਾਕਿਆਂ ਵਿੱਚ 10 ਫੀਸਦੀ ਵਧਿਆ ਹੈ। ਇਸ ਕਾਰਨ ਵਿਸ਼ਵ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ |
ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 2023 ‘ਚ ਬਨਸਪਤੀ ਨੂੰ ਵੱਡੇ ਪੱਧਰ ‘ਤੇ ਸਾੜਨ, ਜੰਗਲਾਂ ‘ਚ ਕਾਰਬਨ ਨੂੰ ਜਜ਼ਬ ਕਰਨ ਦੇ ਨਾਲ-ਨਾਲ ਮਨੁੱਖੀ ਅਤੇ ਸਨਅਤ ਗਤੀਵਿਧੀਆਂ ਤੋਂ ਕਾਰਬਨ ਦਾ ਨਿਕਾਸ ਵਧੇਗਾ।
ਇਕ ਸਾਲਾਨਾ ਗ੍ਰੀਨ ਹਾਊਸ ਬੁਲੇਟਿਨ ‘ਚ ਕਿਹਾ ਗਿਆ ਹੈ ਕਿ 2023 ‘ਚ ਕਾਰਬਨ ਡਾਈਆਕਸਾਈਡ ਦੀ ਗਲੋਬਲ ਔਸਤ Concentration 420 ਹਿੱਸੇ ਪ੍ਰਤੀ ਮਿਲੀਅਨ (ਪੀਪੀਐਮ), ਮੀਥੇਨ ਦੀ Concentration ਪ੍ਰਤੀ ਬਿਲੀਅਨ 1934 ਹਿੱਸੇ ਅਤੇ ਨਾਈਟਰਸ ਆਕਸਾਈਡ ਦੀ Concentration ਪ੍ਰਤੀ ਬਿਲੀਅਨ (ਪੀਪੀਬੀ) 336.9 ਹਿੱਸੇ ਤੱਕ ਪਹੁੰਚ ਜਾਵੇਗੀ। ਇਹ ਅੰਕੜੇ 1750 ਦੇ ਪੂਰਵ-ਉਦਯੋਗਿਕ ਮੁੱਲ ਪੱਧਰਾਂ ਨਾਲੋਂ 151 ਪ੍ਰਤੀਸ਼ਤ, 265 ਪ੍ਰਤੀਸ਼ਤ ਅਤੇ 125 ਪ੍ਰਤੀਸ਼ਤ ਵੱਧ ਹਨ।
ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਸਕੱਤਰ ਜਨਰਲ ਨੇ ਕਿਹਾ ਕਿ ਇੱਕ ਹੋਰ ਸਾਲ, ਇੱਕ ਹੋਰ ਨਵਾਂ ਰਿਕਾਰਡ | ਅਸੀਂ ਗਲੋਬਲ ਵਾਰਮਿੰਗ ਨੂੰ 2 ਡਿਗਰੀ ਸੈਲਸੀਅਸ ਅਤੇ ਪੂਰਵ-ਉਦਯੋਗਿਕ ਪੱਧਰ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਰਸਤੇ ਤੋਂ ਬਹੁਤ ਦੂਰ ਹਾਂ। ਇਸ ਲਈ ਖਤਰੇ ਦੀ ਘੰਟੀ ਵੱਜਣੀ ਚਾਹੀਦੀ ਹੈ। ਇੱਥੋਂ ਤੱਕ ਕਿ ਇੱਕ ppm ਜਾਂ ਤਾਪਮਾਨ ‘ਚ ਇੱਕ ਡਿਗਰੀ ਦਾ ਵਾਧਾ ਸਾਡੇ ਜੀਵਨ ਅਤੇ ਗ੍ਰਹਿ ਨੂੰ ਪ੍ਰਭਾਵਿਤ ਕਰਦਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ 2023 ‘ਚ ਵਾਯੂਮੰਡਲ ਵਿਚ ਕਾਰਬਨ ਡਾਈਆਕਸਾਈਡ ਵਾਧਾ ਹੋਇਆ ਹੈ। 2023 ‘ਚ ਕਾਰਬਨ ਡਾਈਆਕਸਾਈਡ 2.3 ਪੀਪੀਐਮ ਰਹੀ । ਜਦੋਂ ਕਿ 2022 ‘ਚ ਇਹ 2 ਪੀ.ਪੀ.ਐਮ. ਸੀ | ਇਸ ਦੇ ਨਾਲ ਹੀ ਪਿਛਲੇ 20 ਸਾਲਾਂ ਦੇ ਮੁਕਾਬਲੇ, ਪੀਪੀਐਮ ਪੱਧਰ ‘ਚ 11.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਦੋਂ ਤੱਕ ਕਾਰਬਨ ਦਾ ਨਿਕਾਸ ਜਾਰੀ ਰਹੇਗਾ, ਗ੍ਰੀਨ ਹਾਊਸ ਗੈਸਾਂ (Greenhouse gases) ਵਾਯੂਮੰਡਲ ‘ਚ ਇਕੱਠੀਆਂ ਹੁੰਦੀਆਂ ਰਹਿਣਗੀਆਂ। ਇਸ ਨਾਲ ਗਲੋਬਲ ਤਾਪਮਾਨ ‘ਚ ਲਗਾਤਾਰ ਵਾਧਾ ਹੋਵੇਗਾ। ਭਾਵੇਂ ਭਵਿੱਖ ‘ਚ ਕਾਰਬਨ ਨਿਕਾਸ ਜ਼ੀਰੋ ਹੋ ਜਾਂਦਾ ਹੈ, ਤਾਪਮਾਨ ਦੇ ਪੱਧਰ ‘ਚ ਲੰਮੇ ਸਮੇਂ ਲਈ ਕਮੀ ਦੀ ਉਮੀਦ ਘੱਟ ਹੈ।