Madhya Pradesh

ਮੱਧ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਪੂਰਨ ਬਹੁਮਤ ਵੱਲ, BJP ਸਰਕਾਰ ਬਣਨਾ ਲਗਭਗ ਤੈਅ

ਚੰਡੀਗੜ੍ਹ, 03 ਦਸੰਬਰ 2023: ਮੱਧ ਪ੍ਰਦੇਸ਼ (Madhya Pradesh)  ਵਿਧਾਨ ਸਭਾ ਦੀਆਂ 230 ਸੀਟਾਂ ਲਈ ਐਤਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਬਹੁਮਤ ਤੋਂ ਵੱਧ ਸਿੱਟਾਂ ‘ਤੇ ਅੱਗੇ ਹੈ। ਭਾਜਪਾ 154 ਅਤੇ ਕਾਂਗਰਸ 73 ਸੀਟਾਂ ‘ਤੇ ਅੱਗੇ ਹੈ। ਬਾਕੀ 3 ਸੀਟਾਂ ‘ਤੇ ਅੱਗੇ ਹਨ। ਸਰਕਾਰ ਬਣਾਉਣ ਲਈ ਬਹੁਮਤ ਲਈ 116 ਸੀਟਾਂ ਦੀ ਲੋੜ ਹੈ।

ਸਿੰਗਰੌਲੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੇਅਰ ਰਾਣੀ ਅਗਰਵਾਲ ਚੌਥੇ ਨੰਬਰ ‘ਤੇ ਚੱਲ ਰਹੀ ਹੈ। ਕਾਂਗਰਸ ਮਹਾਕੌਸ਼ਲ ਨੂੰ ਛੱਡ ਕੇ ਸਾਰੀਆਂ ਡਿਵੀਜ਼ਨਾਂ ਵਿੱਚ ਪਛੜ ਰਹੀ ਹੈ। ਮਹਾਕੌਸ਼ਲ ਦੀਆਂ 38 ਸੀਟਾਂ ‘ਚੋਂ 21 ‘ਤੇ ਕਾਂਗਰਸ ਅੱਗੇ ਹੈ। ਰੁਝਾਨਾਂ ‘ਚ ਭਾਜਪਾ ਦੀ ਲੀਡ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕੀਤਾ, ‘ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਨਾਲ ਮੁੜ ਸਰਕਾਰ ਬਣਾਉਣ ਜਾ ਰਹੀ ਹੈ।

Scroll to Top