ਸਵੇਰੇ-ਸਵੇਰੇ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਹਾਦਸਾ, ਜਾਣੋ ਵੇਰਵਾ

23 ਜਨਵਰੀ 2025: ਅੱਜ ਸਵੇਰੇ 8 ਵਜੇ ਦੇ ਕਰੀਬ ਲੁਧਿਆਣਾ ਦੇ (Vardhaman Chowk on Chandigarh Road National Highway in Ludhiana) ਚੰਡੀਗੜ੍ਹ ਰੋਡ ਨੈਸ਼ਨਲ ਹਾਈਵੇਅ ‘ਤੇ ਵਰਧਮਾਨ ਚੌਕ ‘ਤੇ ਇੱਕ ਬੇਕਾਬੂ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਆਟੋ ਸੜਕ ਦੇ ਦੂਜੇ ਪਾਸੇ ਚਲਾ ਗਿਆ ਅਤੇ ਇੱਕ ਸਕੂਲ ਬੱਸ (school bus) ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ। ਇਸ ਹਾਦਸੇ ਵਿੱਚ ਆਟੋ ਅਤੇ ਕਾਰ ਚਾਲਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ (hospital) ਭੇਜਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਉੱਥੋਂ ਹਟਾ ਕੇ ਸੜਕ ਵੀ ਸਾਫ਼ ਕਰਵਾਈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਕੂਲ ਬੱਸ ਦਾ ਡਰਾਈਵਰ ਵਿਦਿਆਰਥੀਆਂ ਨੂੰ ਲੈਣ ਜਾ ਰਿਹਾ ਸੀ ਅਤੇ ਇਸ ਲਈ ਬੱਸ ਖਾਲੀ ਸੀ।

Read More:  ਫਗਵਾੜਾ ‘ਚ ਟਲਿਆ ਵੱਡਾ ਹਾਦਸਾ, ਬ੍ਰੇਕ ਫੇਲ੍ਹ ਹੋਣ ਕਾਰਨ ਪਟੜੀ ਤੋਂ ਉੱਤਰੀ ਰੇਲ ਗੱਡੀ

Scroll to Top