Site icon TheUnmute.com

PM ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ. ਲਾਜ਼ਮੀ: ਮੁੱਖ ਖੇਤੀਬਾੜੀ ਅਫ਼ਸਰ

E-KYC

ਨਵਾਂਸ਼ਹਿਰ 02 ਸਤੰਬਰ 2022: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ. ਐਮ. ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ. (E-KYC) ਕਰਵਾਉਣ ਦੀ ਆਖਿਰੀ ਮਿਤੀ 7 ਸਤੰਬਰ 2022 ਹੈ।

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਤੀ 07.09.2022 ਤੱਕ ਕਿਸਾਨ ਆਪਣੀ ਈ-ਕੇ. ਵਾਈ. ਸੀ. ਜ਼ਰੂਰ ਕਰਵਾ ਲੈਣ, ਅਜਿਹਾ ਨਾ ਕਰਨ ਦੀ ਸੂਰਤ ਵਿਚ ਇਸ ਸਕੀਮ ਅਧੀਨ ਮਿਲਣ ਵਾਲੀ ਵਿੱਤੀ ਸਹਾਇਤਾ ਬੰਦ ਹੋ ਜਾਵੇਗੀ ਅਤੇ ਇਸ ਸਕੀਮ ਦੇ ਲਾਭਪਾਤਰੀ ਦੇ ਤੌਰ ’ਤੇ ਨਾਮ ਕੱਟਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਚ ਹੁਣ ਤੱਕ ਕੁੱਲ 31728 ਲਾਭਪਾਤਰੀਆਂ ’ਚੋਂ 9889 ਲਾਭਪਾਤਰੀਆਂ ਨੇ ਹੀ ਈ-ਕੇ. ਵਾਈ. ਸੀ. (E-KYC) ਕਰਵਾਈ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਈ-ਕੇ. ਵਾਈ. ਸੀ. ਕਰਵਾਉਣ ਦੀ ਵਿਧੀ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਇਸ ਵੈੱਬਸਾਈਟ www.pmkisan.gov.in <http://www.pmkisan.gov.in> ’ਤੇ ਜਾਂ ਫਿਰ ‘ਕਾਮਨ ਸਰਵਿਸ ਸੈਂਟਰਾਂ’ ਰਾਹੀਂ ਜਾਂ ਮੋਬਾਇਲ ਐਪ ਰਾਹੀਂ 7 ਸਤੰਬਰ 2022 ਤੱਕ ਇਹ ਕੰਮ ਮੁਕੰਮਲ ਕਰ ਸਕਦੇ ਹਨ ਅਤੇ ਕਿਸਾਨਾਂ ਦੇ ਅਧਾਰ ਨਾਲ ਲਿੰਕ ਮੋਬਾਇਲ ’ਤੇ ਓ.ਟੀ.ਪੀ. ਆਉਣ ਉਪਰੰਤ ਈ-ਕੇ.ਵਾਈ.ਸੀ. ਮੁਕੰਮਲ ਹੁੰਦੀ ਹੈ।

Exit mobile version