ਝੋਨੇ

ਝੋਨੇ ਦੇ ਕਟਾਈ ਸੀਜਨ 2023 ਦੌਰਾਨ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਲਗਾਈਆਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ

ਐਸ.ਏ.ਐਸ.ਨਗਰ, 28 ਸਤੰਬਰ 2023: ਝੋਨੇ ਦੇ ਕਟਾਈ ਸੀਜਨ 2023 ਦੌਰਾਨ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਅਧਿਕਾਰੀਆਂ, ਕਰਮਚਾਰੀਆਂ ਦੀ ਡਿਊਟੀ ਬਤੌਰ ਕਲਸਟਰ ਅਫਸਰ ਅਤੇ ਨੋਡਲ ਅਫਸਰ ਵਜੋਂ ਲਗਾਈ ਗਈ ਹੈ। ਜੇਕਰ ਕੋਈ ਵਿਅਕਤੀ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਇਸ ਦੀ ਸੂਚਨਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੋਹਾਲੀ ਵੱਲੋਂ ਸਟਬਲ ਬਰਨਿੰਗ ਵਟਸਐਪ ਗਰੁੱਪ(Stubble Burning Whatsapp Group) ਤੇ ਪਾਈ ਜਾਵੇਗੀ।

ਜਿਸ ਉਪਰੰਤ ਨੋਡਲ ਅਫਸਰ ਅਤੇ ਪਟਵਾਰੀ 24 ਘੰਟਿਆਂ ਦੇ ਅੰਦਰ-ਅੰਦਰ ਮੌਕਾ ਦੇਖ ਕੇ ਰਿਪੋਰਟ ਆਪਣੇ ਕਲਸਟਰ ਅਫਸਰ ਨੂੰ ਦੇਣਗੇ ਅਤੇ ਕਲਸਟਰ ਅਫਸਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਚਲਾਨ ਕੱਟਕੇ ਸੁਨਿਸ਼ਚਿਤ ਕਰਨਗੇ ਅਤੇ ਇਹ ਚਲਾਨ ਦੋਸ਼ੀ ਨੂੰ ਦੇਣਗੇ। ਸਬ ਡਵੀਜ਼ਨ ਮੁਹਾਲੀ ਦੇ ਕਲਸਟਰ ਅਫਸਰ ਇਹ ਸੂਚਨਾ ਇਕੱਤਰ ਕਰਕੇ ਪੀਯੂਸ਼ ਜਿੰਦਲ (81466-62554) ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁਹਾਲੀ ਸਬ ਡਵੀਜਨ ਮੋਹਾਲੀ ਸੂਚਨਾ ਇਕੱਤਰ ਕਰਨਗੇ ਅਤੇ ਇਸ ਦਾ ਰਿਕਾਰਡ ਮੇਨਟੇਨ ਕਰਨਗੇ।

ਸਬ-ਡਿਵੀਜਨ ਖਰੜ ਦੇ ਕਲਸਟਰ ਅਫ਼ਸਰ ਇਹ ਸੂਚਨਾ ਇਕੱਤਰ ਕਰਕੇ ਜਲਸ਼ਨ ਕੁਮਾਰ (81466 62548), ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੁਹਾਲੀ ਨੂੰ ਦੇਣਗੇ ਅਤੇ ਇਸ ਦਾ ਰਿਕਾਰਡ ਮੈਨਟੇਨ ਕਰਨਗੇ। ਸਬ ਡਵੀਜਨ ਪੰਜਾਬ ਦੇ ਕਲਸਟਰ ਅਫਸਰ ਇਹ ਸੂਚਨਾ ਇਕੱਤਰ ਕਰਕੇ ਅਰਸ਼ਦੀਪ ਸਿੰਘ ( 98763-43285) ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁਹਾਲੀ ਨੂੰ ਦੇਣਗੇ ਅਤੇ ਐਸ.ਡੀ.ਓ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁਹਾਲੀ ਸਬ ਡਵੀਜ਼ਨ ਡੇਰਾਬਸੀ ਦੀ ਸੂਚਨਾ ਇਕੱਤਰ ਕਰਨਗੇ ਅਤੇ ਇਸਦਾ ਰਿਕਾਰਡ ਮੈਨਟੇਨ ਕਰਨਗੇ।

ਕਲਸਟਰ ਅਫਸਰ ਅਤੇ ਨੋਡਲ ਅਫਸਰ ਆਪਣੇ-2 ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਗੇ ਅਤੇ ਇਹ ਵੀ ਜਾਣਕਾਰੀ ਦੇਣਗੇ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਜੇਕਰ ਕਿਸੇ ਅਧਿਕਾਰੀ ਕਰਮਚਾਰੀ ਦੀ ਬਦਲੀ ਹੋ ਜਾਂਦੀ ਹੈ ਤਾਂ ਬਦਲੀ ਉਪਰੰਤ ਉਸ ਸਥਾਨ ਤੇ ਤੈਨਾਤ ਕਰਮਚਾਰੀ ਡਿਊਟੀ ਲਈ ਪਾਬੰਦ ਹੋਵੇਗਾ।

Scroll to Top