ਚੰਡੀਗੜ੍ਹ, 15 ਦਸੰਬਰ 2023: ਹਰਿਆਣਾ (Haryana) ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਸਦਨ ਵਿਚ ਪਿਛਲੇ ਇਜਲਾਸ ਦੀ ਸਮੇਂ ਅਤੇ ਇਸ ਸਮੇਂ ਦੇ ਅੰਤਰਾਲ ਵਿਚ ਮੌਤ ਨੂੰ ਪ੍ਰਾਪਤ ਮਹਾਨ ਵਿਭੂਤੀਆਂ, ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਜਵਾਨਾਂ ਦੇ ਸਨਮਾਨ ਵਿਚ ਸੋਗ ਪ੍ਰਸਤਾਵ ਪੜ੍ਹੇ ਗਏ ਅਤੇ ਸੋਗ ਪਰਿਵਾਰਾਂ ਦੇ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਗਈ।
ਸਭ ਤੋਂ ਪਹਿਲਾਂਸਦਨ ਦੇ ਆਗੂ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਗ ਪ੍ਰਸਤਾਵ ਪੜ੍ਹੇ। ਇੰਨ੍ਹਾਂ ਤੋਂ ਇਲਾਵਾ, ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਦੇ ਆਗੂ ਭੁਪੇਂਦਰ ਸਿੰਘ ਹੁੱਡਾ ਨੇ ਵੀ ਸੋਗ ਪ੍ਰਸਤਾਵ ਪੜ੍ਹ ਕੇ ਆਪਣੇ ਵੱਲੋਂ ਸ਼ਰਧਾਂਜਲੀ ਦਿੱਤੀ। ਵਿਧਾਨਸਭਾ ਸਪੀਕਰ ਨੇ ਸੋਗ ਪਰਿਵਾਰਾਂ ਨੂੰ ਸਦਨ ਦੀ ਭਾਵਨਾ ਨਾਲ ਜਾਣੂੰ ਕਰਨ ਦਾ ਭਰੋਸਾ ਵੀ ਦਿੱਤਾ। ਸਦਨ ਦੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਰੱਖਿਆ ਅਤੇ ਮਰਹੂਮ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ। ਸਦਨ ਵਿਚ ਜਿਨ੍ਹਾਂ ਦੇ ਸੋਗ ਪ੍ਰਸਤਾਵ ਪੜ੍ਹੇ ਗਏ ਉਨ੍ਹਾਂ ਵਿਚ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਪ੍ਰੋਫੈਸਰ ਛਤਰ ਸਿੰਘ ਚੌਹਾਨ , ਹਰਿਆਣਾ (Haryana) ਦੇ ਸਾਬਕਾ ਰਾਜ ਮੰਤਰੀ ਡਾ. ਰਾਮ ਪ੍ਰਕਾਸ਼ ਸ਼ਾਮਿਲ ਹਨ।
ਸਦਨ ਵਿਚ ਹਿੰਮਤ ਤੇ ਵੀਰਤਾ ਦਿਖਾਉਂਦੇ ਹੋਏ ਮਾਤਰਭੂਮੀ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨ ਲਈ ਸਰਬੋਤਮ ਬਲਿਦਾਨ ਦੇਣ ਵਾਲੇ ਹਰਿਆਣਾ ਦੇ 18 ਵੀਰ ਸੈਨਿਕਾਂ ਦੇ ਨਿਧਨ ‘ਤੇ ਵੀ ਸੋਗ ਪ੍ਰਗਟਾਇਆ ਗਿਆ। ਇੰਨ੍ਹਾਂ ਵੀਰ ਸ਼ਹੀਦਾਂ ਵਿਚ ਜਿਲ੍ਹਾ ਪਾਣੀਪਤ ਦੇ ਪਿੰਡ ਬਿੰਝੌਲ ਦੇ ਮੇਜਰ ਆਸ਼ੀਸ਼ ਢੋਂਚਕ, ਜਿਲ੍ਹਾ ਕੈਥਲ ਦੇ ਪਿੰਡ ਬਾਲੂ ਦੀ ਕੈਪਟਨ ਪੂਨਮ ਰਾਣੀ, ਜਿਲ੍ਹਾ ਭਿਵਾਨੀ ਦੇ ਪਿੰਡ ਅਲੱਖਪੁਰਾ ਦੇ ਸੂਬੇਦਾਰ ਸਰਜੀਤ ਸਿੰਘ, ਜਿਲ੍ਹਾ ਰੋਹਤਕ ਦੇ ਪਿੰਡ ਭੈਣੀ ਚੰਦਰਪਾਲ ਦੇ ਨਾਇਬ ਸੂਬੇਦਾਰ ਅਸ਼ੋਕ , ਜਿਲ੍ਹਾ ਸੋਨੀਪਤ ਦੇ ਪਿੰਡ ਫਰਮਾਣਾ ਦੇ ਸਹਾਇਕ ਸਬ-ਇੰਸਪੈਕਟਰ ਧਰਮਬੀਰ ਸਿੰਘ, ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਗਾਵੜੀ ਜਾਟ ਦੇ ਹਵਲਦਾਰ ਮਾਨ ਸਿੰਘ, ਜਿਲ੍ਹਾ ਰੋਹਤਕ ਦੇ ਪਿੰਡ ਖਰੈਂਟੀ ਦੇ ਹਵਲਦਾਰ ਸ਼ਮਸ਼ੇਰ ਸਿੰਘ, ਜਿਲ੍ਹਾ ਰੋਹਤਕ ਦੇ ਪਿੰਡ ਭੈਣੀ ਚੰਦਰਪਾਲ ਦੇ ਹਵਲਦਾਰ ਸੁਧੀਰ ਸਿੰਘ, ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਬਾਰਡਾ ਦੇ ਹਵਲਦਾਰ ਰਾਕੇਸ਼ ਲਾਂਬਾ, ਜਿਲ੍ਹਾ ਚਰਖੀ ਦਾਦਰੀ ਦੇ ਪਿੰਡ ਕਾਕੜੋਲੀ ਹੱਟੀ ਦੇ ਕਮਾਂਡੋ ਕਰਣ ਸਿੰਘ, ਜਿਲ੍ਹਾ ਪਲਵਲ ਦੇ ਪਿੰਡ ਗੜੀਪੱਟੀ ਦੇ ਨਾਇਕ ਮਹੇਂਦਰ, ਜਿਲ੍ਹਾ ਝੱਜਰ ਦੇ ਪਿੰਡ ਮੁੰਦਸਾ ਦੇ ਨਾਇਕ ਸੰਦੀਪ ਕੁਮਾਰ, ਜਿਲ੍ਹਾ ਸੋਨੀਪਤ ਦੇ ਪਿੰਡ ਰਾਜਲੂ ਗੜੀ ਦੇ ਨਾਇਕ ਵਿਰੇਂਦਰ ਰਾਠੀ, ਜਿਲ੍ਹਾਾ ਮਹੇਂਦਰਗੜ੍ਹ ਦੇ ਪਿੰਡ ਰਾਤਾ ਖੁਰਦ ਦੇ ਏਅਰਮੇਨ ਵਿਕਾਸ, ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਕੁਰਾਵਹਟਾ ਦੇ ਸਿਪਾਹੀ ਸੰਦੀਪ , ਜਿਲ੍ਹਾ ਪਲਵਲ ਦੇ ਪਿੰਡ ਖਾਂਬੀ ਦੇ ਸਿਪਾਹੀ ਯੁਧਿਸ਼ਠਿਰ, ਜਿਲ੍ਹਾ ਰਿਵਾੜੀ ਦੇ ਪਿੰਡ ਖਰਖੜੀ ਦੇ ਸਿਪਾਹੀ ਜਵਾਹਰ ਸਿੰਘ ਅਤੇ ਜਿਲ੍ਹਾ ਸਿਰਸਾ ਦੇ ਪਿੰਡ ਕੇਵਲ ਦੇ ਸਿਪਾਹੀ ਜਸਪਾਲ ਸਿੰਘ ਸ਼ਾਮਿਲ ਹਨ।
ਉਪਰੋਕਤ ਤੋਂ ਇਲਾਵਾ, ਸਦਨ ਵਿਚ ਵਿਧਾਨਸਭਾ ਸਪੀਕਰ ਗਿਆਨ ਚੰਦ ਵੁਪਤਾ ਦੇ ਸਾਲੇ ਰਾਜਨ ਮਿੱਤਲ, ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਦੇ ਭਤੀਜੇ ਰਾਓ ਅਰਜੁਨ ਸਿੰਘ, ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁਗੱਲ ਦੀ ਮਾਤਾ ਸ੍ਰੀਮਤੀ ਸ਼ਕੁੰਤਲਾ ਰਾਣੀ, ਵਿਧਾਇਥ ਮਾਮਨ ਖਾਨ ਦੇ ਪਿਤਾ ਮੋਹਮਦ ਹਨੀਫ, ਵਿਧਾਇਕ ਰਾਮ ਕੁਮਾਰ ਗੌਤਮ ਦੇ ਸਾਲੇ ਵਿਰੇਂਦਰ ਕੁਮਾਰ ਸ਼ਰਮਾ, ਵਿਧਾਇਕ ਨੀਰਜ ਸ਼ਰਮਾ ਦੀ ਮਾਮੀ ਵਿਜੈ ਲੱਛਮੀ, ਵਿਧਾਇਕ ਕੁਲਦੀਪ ਵੱਤਸ ਦੇ ਜੀਜਾ ਗੰਗਾ ਸਹਾਏ ਅਤੇ ਸਾਬਕਾ ਵਿਧਾਇਕ ਟੇਕਰਾਮ ਦੀ ਪਤਨੀ ਰਿਸਾਲ ਕਗ਼ ਦੇ ਦੁਖਦ ਨਿਧਨ ‘ਤੇ ਸੋਗ ਪ੍ਰਗਟ ਕੀਤਾ ਗਿਆ।