Ferozepur Central Jail

ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਬਰਾਮਦ

ਚੰਡੀਗੜ੍ਹ, 06 ਅਪ੍ਰੈਲ 2023: ਗੁਰਨਾਮ ਲਾਲ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ (Central Jail Ferozepur) ਦੇ ਸੁਪਰਡੈਂਟ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਸਖ਼ਤੀ ਕੀਤੀ ਗਈ ਹੈ ਅਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾ ਕੇ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ 24 ਮੋਬਾਇਲ ਫੋਨ, 114 ਤੰਬਾਕੂ ਜ਼ਰਦਾ ਪੋਸਤ ਅਤੇ ਸਿਗਰਟ ਦੀਆਂ ਡੱਬੀਆਂ ਬਰਾਮਦ ਕੀਤੀਆਂ, 2 ਡਾਟਾ ਸਿਰਫ 8 ਕੈਦੀਆਂ ਅਤੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਐਸ.ਐਚ.ਓ. ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਲਿਖਤੀ ਪੱਤਰਾਂ ‘ਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਸਟਾਫ਼ ਨਾਲ ਮਿਲ ਕੇ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਹਵਾਲਾਤੀ ਰਾਜਪਾਲ ਸਿੰਘ ਕੋਲੋਂ ਇਕ ਸੈਮਸੰਗ ਕੀਪੈਡ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਉਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ। ਬੈਰਕ ਨੰਬਰ 3 ‘ਚੋਂ 9 ਲਾਵਾਰਿਸ ਮੋਬਾਈਲ ਫ਼ੋਨ ਬਰਾਮਦ ਹੋਏ ਅਤੇ ਅਗਲੇ ਦਿਨ ਦੀ ਤਲਾਸ਼ੀ ਦੌਰਾਨ ਜੇਲ੍ਹ ‘ਚੋਂ 2 ਹੋਰ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਅਤੇ ਇੱਕ ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਹੋਏ |

ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਨੇ ਪੁਲਿਸ ਨੂੰ ਭੇਜੇ ਲਿਖਤੀ ਪੱਤਰਾਂ ‘ਚ ਦੱਸਿਆ ਕਿ ਅਗਲੇ ਦਿਨ ਤਲਾਸ਼ੀ ਅਭਿਆਨ ਚਲਾਉਂਦੇ ਹੋਏ ਬਲਾਕ ਨੰਬਰ 3 ‘ਚੋਂ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ (Central Jail Ferozepur) ਅੰਦਰ ਸੁੱਟੇ ਗਏ 11 ਪੈਕਟ ਬਰਾਮਦ ਕੀਤੇ ਗਏ ਅਤੇ ਇਨ੍ਹਾਂ ‘ਚੋਂ 114 ਨੰ. ਤੰਬਾਕੂ ਦੇ ਪੈਕਟ, 4 ਸਿਗਰੇਟ ਦੀਆਂ ਡੱਬੀਆਂ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਅਤੇ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸੈਮਸੰਗ ਕੀਪੈਡ ਅਤੇ ਓਪੀਪੀਓ ਟੱਚ ਸਕਰੀਨ ਵਾਲੇ 2 ਹੋਰ ਮੋਬਾਈਲ ਮਿਲੇ।

ਐੱਸ.ਐੱਚ.ਓ ਮੋਹਿਤ ਨੇ ਦੱਸਿਆ ਕਿ ਪੁਲਿਸ ਨੂੰ ਭੇਜੇ ਲਿਖਤੀ ਪੱਤਰ ‘ਚ ਸਹਾਇਕ ਸੁਪਰਡੈਂਟ ਰਿਸ਼ਵਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੇਂਦਰੀ ਜੇਲ ਫਿਰੋਜ਼ਪੁਰ ਦੇ ਸਟਾਫ਼ ਦੇ ਨਾਲ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਚਲਾਈ ਤਾਂ ਉਸ ‘ਚੋਂ ਇਕ ਓਪੋ ਟੱਚ ਸਕਰੀਨ ਮੋਬਾਈਲ ਫ਼ੋਨ ਅਤੇ 5 ਮੋਬਾਈਲ ਫ਼ੋਨ ਬਰਾਮਦ ਹੋਏ | ਹਵਾਲਾਤੀ ਕਰਮ ਸਿੰਘ ਤੋਂ ਅਤੇ ਲਾਵਾਰਿਸ ਮੋਬਾਈਲ ਫੋਨ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਬਰਾਮਦ ਕੀਤੇ ਮੋਬਾਈਲਾਂ ਦੇ ਮਾਮਲੇ ‘ਚ ਕੈਦੀ ਰਾਜਪਾਲ ਸਿੰਘ, ਕੈਦੀ ਮਨਜੀਤ ਸਿੰਘ ਉਰਫ਼ ਬੌਬੀ, ਕੈਦੀ ਅਮਿਤ ਕੁਮਾਰ ਉਰਫ਼ ਝਾਂਬੀ, ਕੈਦੀ ਪ੍ਰਿੰਸ ਉਰਫ਼ ਮਨੀ ਅਤੇ ਕੈਦੀ ਗੁਰਸੰਤ ਸਿੰਘ, ਕੈਦੀ ਵਿਜੇ ਕੁਮਾਰ, ਕੈਦੀ ਦਲਜੀਤ ਸਿੰਘ, ਹਵਾਲਾਤੀ ਕਰਮ ਸਿੰਘ ਉਰਫ਼ ਨਿੰਮਾ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ੀ ਅਫ਼ਸਰ ਏਐਸਆਈ ਗੁਰਮੇਲ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Scroll to Top