ਚੰਡੀਗੜ੍ਹ 26 ਅਕਤੂਬਰ 2024: ਖੰਨਾ ਦੇ ਸਮਰਾਲਾ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਹੈ । ਸਕੂਲ ‘ਚ ਬੱਸ ਦਾ ਕੰਡਕਟਰ (bus conductor) ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ । ਮ੍ਰਿਤਕ ਦੀ ਪਛਾਣ 42 ਸਾਲਾ ਗੁਰਤੇਜ ਸਿੰਘ ਵਾਸੀ ਪਿੰਡ ਬਰਮਾ ਵਜੋਂ ਹੋਈ ਹੈ।
ਗੁਰਤੇਜ ਸਕੂਲ ‘ਚ ਦੀਵਾਲੀ ਸਮਾਗਮ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਸੀ। ਇਸ ਦੌਰਾਨ ਲੋਹੇ ਦੀ ਪਾਈਪ ਸਕੂਲ ਦੇ ਕੋਲੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਈ।ਜਿਸ ਕਾਰਨ ਗੁਰਤੇਜ ਸਿੰਘ ਦੀ ਬਿਜਲੀ ਕਰੰਟ ਲੱਗਣ ਨਾਲ ਮੌਤ ਹੋ ਗਈ। ਉਹ ਆਪਣੇ ਪਿੱਛੇ ਮਾਂ, ਘਰਵਾਲੀ ਅਤੇ ਬੇਟੀ ਛੱਡ ਗਿਆ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਸਕੂਲ ‘ਚ ਬੱਸ ਕੰਡਕਟਰ ਦਾ ਕੰਮ ਕਰਦਾ ਸੀ। ਸਕੂਲ ‘ਚ ਦੀਵਾਲੀ ਦਾ ਸਮਾਗਮ ਹੋਣਾ ਸੀ। ਉਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਗੁਰਤੇਜ (bus conductor) ਲੋਹੇ ਦੀ ਲੰਮੀ ਪਾਈਪ ਚੁੱਕ ਕੇ ਉਸ ਨੂੰ ਲਗਾਉਣ ਲਈ ਲਿਆ ਰਿਹਾ ਸੀ। ਇਸ ਦੌਰਾਨ ਪਾਈਪ ਉੱਚੀ ਹੋਣ ਕਾਰਨ ਇਹ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ ਅਤੇ ਪਾਈਪ ‘ਚ ਕਰੰਟ ਲੱਗਣ ਕਾਰਨ ਗੁਰਤੇਜ ਸਿੰਘ ਨੂੰ ਜ਼ੋਰਦਾਰ ਝਟਕਾ ਲੱਗਾ। ਗੰਭੀਰ ਜ਼ਖਮੀ ਹੋਣ ਕਾਰਨ ਗੁਰਤੇਜ ਦੀ ਮੌਤ ਹੋ ਗਈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਹਾਦਸਾ ਸਕੂਲ ਦੇ ਪਿੱਛੇ ਪਾਰਕਿੰਗ ‘ਚ ਵਾਪਰਿਆ ਹੈ ।