July 7, 2024 3:58 pm
Chandigarh

ਚੰਡੀਗੜ੍ਹ ‘ਚ ਜੀ-20 ਦੀ ਮੀਟਿੰਗ ਦੇ ਮੱਦੇਨਜਰ ਸੁਰੱਖਿਆ ਦੇ ਸਖ਼ਤ ਪ੍ਰਬੰਧ, ਡਰੋਨ ‘ਤੇ ਰਹੇਗੀ ਪਾਬੰਦੀ

ਚੰਡੀਗੜ੍ਹ, 11 ਮਾਰਚ 2023: ਜੀ-20 ਦੀ ਦੂਜੀ ਮੀਟਿੰਗ ਕਾਰਨ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਚੰਡੀਗੜ੍ਹ (Chandigarh) ਨੂੰ ਸੱਤ ਦਿਨਾਂ ਲਈ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਹੈ। ਇਸ ਦੌਰਾਨ ਨਾ ਸਿਰਫ ਡਰੋਨ ਬਲਕਿ ਅਜਿਹੀਆਂ ਹੋਰ ਵਸਤੂਆਂ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਜਿਹੀਆਂ ਗੱਲਾਂ ਖਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਕਾਰਨ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ-144 ਤਹਿਤ ਪਾਬੰਦੀ ਲਗਾ ਦਿੱਤੀ ਹੈ। ਨਿਰਦੇਸ਼ਾਂ ‘ਚ ਲਿਖਿਆ ਗਿਆ ਹੈ ਕਿ ਡਰੋਨ ਦੀ ਦੁਰਵਰਤੋਂ ਹੋ ਸਕਦੀ ਹੈ, ਜਿਸ ਕਾਰਨ ਸੁਰੱਖਿਆ ਦੇ ਖਤਰੇ ਨੂੰ ਦੇਖਦੇ ਹੋਏ ਪਾਬੰਦੀ ਲਗਾਉਣੀ ਜ਼ਰੂਰੀ ਹੈ। ਇਹ ਪਾਬੰਦੀ 27 ਮਾਰਚ ਤੋਂ ਲਾਗੂ ਹੋਵੇਗੀ ਅਤੇ 2 ਅਪ੍ਰੈਲ ਤੱਕ ਲਾਗੂ ਰਹੇਗੀ |

ਜਿਕਰਯੋਗ ਹੈ ਕਿ ਜੀ-20 ਦੇਸ਼ਾਂ ਦੇ ਨੁਮਾਇੰਦਿਆਂ ਸਮੇਤ 150 ਡੈਲੀਗੇਟ 29 ਮਾਰਚ ਤੋਂ ਤਿੰਨ ਰੋਜ਼ਾ ਮੀਟਿੰਗ ਲਈ ਚੰਡੀਗੜ੍ਹ ਆਉਣਗੇ । ਸਿਟੀ ਬਿਊਟੀਫੁੱਲ 29 ਮਾਰਚ ਤੋਂ 31 ਮਾਰਚ ਤੱਕ ਜੀ-20 ਸੰਮੇਲਨ ਦੀ ਦੂਜੀ ਐਗਰੀਕਲਚਰ ਡਿਪਟੀਜ਼ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਸਬੰਧੀ ਯੂ. ਟੀ. ਦੇ ਸਲਾਹਕਾਰ ਧਰਮਪਾਲ ਵੱਲੋਂ ਮੀਟਿੰਗ ਦੀਆਂ ਤਿਆਰੀਆਂ ਦਾ ਖ਼ੁਦ ਜਾਇਜ਼ਾ ਲਿਆ ਗਿਆ ਹੈ।