Traffic Rules

ਪੁਲਿਸ ਨੇ ਫਲੈਗ ਮਾਰਚ ਦੌਰਾਨ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਫਿਰੋਜ਼ਪੁਰ, 11 ਮਾਰਚ 2023: ਫਿਰੋਜ਼ਪੁਰ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਇੱਕ ਮੁਹਿੰਮ ਚਲਾਈ ਹੋਈ ਹੈ। ਜਿਸ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਥਾਂ-ਥਾਂ ਨਾਕਾਬੰਦੀ ਕਰ ਹਰ ਆਉਣ ਜਾਣ ਵਾਲੇ ਵਹੀਕਲਾਂ ਨੂੰ ਚੈੱਕ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਮਾੜਾ ਅਨਸਰ ਸ਼ਹਿਰ ਵਿੱਚ ਦਾਖਲ ਨਾ ਹੋ ਸਕੇ |

ਇਸੇ ਤਹਿਤ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਐਸਪੀਡੀ ਰਣਧੀਰ ਕੁਮਾਰ ਦੀ ਅਗਵਾਈ ਹੇਠ ਇੱਕ ਫਲੈਗ ਮਾਰਚ ਕੱਢਿਆ ਗਿਆ, ਇਹ ਫਲੈਗ ਮਾਰਚ ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਲੈ ਕੇ ਵੱਖ-ਵੱਖ ਏਰੀਏ ਵਿੱਚ ਕੱਢਿਆ ਗਿਆ। ਇਸ ਦੌਰਾਨ ਪੁਲਿਸ ਐਸਪੀਡੀ ਰਣਧੀਰ ਕੁਮਾਰ ਵੱਲੋਂ ਰਾਹਗੀਰਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਟਰੈਫਿਕ ਨਿਯਮਾਂ (Traffic Rules) ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ |

ਜੋ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਉਨ੍ਹਾਂ ਦੇ ਵਾਹਨ ਵੀ ਕਾਬੂ ਕਰ ਥਾਣੇ ਵਿੱਚ ਬੰਦ ਕੀਤੇ ਗਏ। ਇਸ ਫਲੈਗ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਇਹ ਫਲੈਗ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਕੱਢਿਆ ਜਾ ਰਿਹਾ ਹੈ, ਤਾਂ ਜੋ ਮਾੜੇ ਅਨਸਰਾਂ ‘ਤੇ ਨਜਰ ਰੱਖੀ ਜਾ ਸਕੇ |

ਉਨ੍ਹਾਂ ਨੇ ਕਿਹਾ ਪੁਲਿਸ ਵੱਲੋਂ ਜਿੱਥੇ ਫਲੈਗ ਮਾਰਚ ਕੱਢੇ ਜਾ ਰਹੇ ਹਨ। ਉਥੇ ਹੀ ਨਾਕੇ ਲਗਾ ਹਰ ਆਉਣ ਜਾਣ ਵਾਲੇ ਵਹੀਕਲ ਨੂੰ ਚੈੱਕ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਸ਼ੱਕੀ ਚੀਜ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਨਜਰ ਆਉਂਦਾ ਹੈ, ਤਾਂ ਲੋਕ ਬੇਝਿਜਕ ਪੁਲਿਸ ਸੂਚਿਤ ਜਰੂਰ ਕਰਨ | ਉਨ੍ਹਾਂ ਕਿਹਾ ਇਹ ਫਲੈਗ ਮਾਰਚ ਅੱਗੇ ਵੀ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ ਅਤੇ ਫਿਰੋਜ਼ਪੁਰ ਪੁਲਿਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਦਿਨ ਰਾਤ ਹਾਜਰ ਰਹੇਗੀ।

Scroll to Top