ਗੁਰਦਾਸਪੁਰ, 18 ਮਾਰਚ 2023: ਪਿਛਲੇ ਦੋ ਦਿਨ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੇ ਕਿਸਾਨਾ ਦੀ ਇਲਾਕੇ ਭਰ ‘ਚ ਹਜ਼ਾਰਾਂ ਏਕੜ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਰਕੇ ਕਿਸਾਨ ਕਾਫੀ ਚਿੰਤਤ ਹਨ |
ਕਿਸਾਨਾਂ ਨੇ ਦੱਸਿਆ ਕਿ ਬਰਸਾਤ ਦੇ ਕਾਰਨ ਉਨ੍ਹਾਂ ਦੀ ਖੜੀ ਕਣਕ ਦੀ ਫਸਲ ਬਰਬਾਦ ਹੋ ਗਈ ਹੈ | ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੀ ਵਾਰ ਝੋਨੇ ਦੀ ਫ਼ਸਲ ਨੂੰ ਬਿਮਾਰੀ ਲੱਗ ਗਈ ਸੀ ਅਤੇ ਹੁਣ ਇਸ ਕਣਕ ਨੂੰ ਬਰਸਾਤ ਨਾਲ ਵੱਡਾ ਨੁਕਸਾਨ ਹੋਇਆ ਹੈ| ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰਾਬ ਹੋਈ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
ਡੇਰਾ ਬਾਬਾ ਨਾਨਕ ਇਲਾਕੇ ਦੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਓਹ ਛੋਟੇ ਕਿਸਾਨ ਹਨ ਅਤੇ ਪਹਿਲਾ ਹੀ ਕਰਜ਼ ਹੇਠ ਦੱਬੇ ਹਨ ਅਤੇ ਹਰ ਫ਼ਸਲ ਨੂੰ ਉਹ ਪੁੱਤਾਂ ਵਾਂਗ ਪਾਲ ਰਹੇ ਹਨ | ਲੇਕਿਨ ਲਗਾਤਾਰ ਕੁਦਰਤ ਦਾ ਕਹਿਰ ਉਹਨਾਂ ਦੀਆ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ |