ਜਲੰਧਰ, 09 ਅਗਸਤ 2023: ਪੰਜਾਬ (Punjab) ਬੰਦ ਨੂੰ ਲੈ ਕੇ ਮਣੀਪੁਰ ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਵੇਰੇ 9 ਵਜੇ ਤੋਂ ਸ਼ਹਿਰਾਂ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੰਦ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਹਿਯੋਗ ਦਾ ਐਲਾਨ ਕੀਤਾ ਗਿਆ ਹੈ, ਮਿਉਂਸਪਲ ਯੂਨੀਅਨਾਂ ਸਮੇਤ ਕਈ ਐਸੋਸੀਏਸ਼ਨਾਂ ਪਹਿਲਾਂ ਹੀ ਬੰਦ ਦੇ ਹੱਕ ਵਿੱਚ ਆਈਆਂ ਹਨ। ਦੂਜੇ ਪਾਸੇ ਜਲੰਧਰ ਦੇ ਕਪੂਰਥਲਾ ਚੌਕ ਸਮੇਤ ਕਈ ਥਾਵਾਂ ’ਤੇ ਲੰਮੇ ਜਾਮ ਲੱਗੇ ਹਨ।
ਇਸ ਤਹਿਤ ਕਪੂਰਥਲਾ ਚੌਕ ਅਤੇ ਰਵਿਦਾਸ ਚੌਕ ’ਤੇ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਪੂਰਥਲਾ ਚੌਂਕ ‘ਚ ਵੀ ਧਰਨਾ ਦੇਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਰਾਮਾਮੰਡੀ ਚੌਕ ਵਿਖੇ ਪੁਲੀਸ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਗਵਾਨ ਵਾਲਮੀਕਿ ਚੌਕ, ਨਕੋਦਰ ਚੌਕ, ਸੰਵਿਧਾਨ ਚੌਕ ’ਤੇ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਦੱਸ ਦਈਏ ਕਿ ਐਕਸ਼ਨ ਕਮੇਟੀ ਵੱਲੋਂ ਬੰਦ ਦੌਰਾਨ ਹਾਈਵੇਅ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਅਤੇ ਦਵਾਈਆਂ ਦੀਆਂ ਦੁਕਾਨਾਂ, ਫੌਜ ਦੀਆਂ ਗੱਡੀਆਂ, ਐਂਬੂਲੈਂਸ ਆਦਿ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਬੱਸਾਂ ਦਾ ਸੰਚਾਲਨ ਰੁਟੀਨ ਵਾਂਗ ਹੀ ਰਹੇਗਾ ਪਰ ਰੋਡਵੇਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲਾ ਫੈਸਲਾ ਮੌਕੇ ‘ਤੇ ਹੀ ਲਿਆ ਜਾਵੇਗਾ।
ਜੇਕਰ ਸਵਾਰੀਆਂ ਨਹੀਂ ਪਹੁੰਚਦੀਆਂ ਤਾਂ ਬੱਸਾਂ ਦਾ ਸੰਚਾਲਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੁਟੀਨ ਦੇ ਦਿਨਾਂ ਦੇ ਮੁਕਾਬਲੇ ਪ੍ਰਾਈਵੇਟ ਬੱਸਾਂ ਦੀ ਗਿਣਤੀ ਵਿੱਚ ਵੀ ਕਮੀ ਆਵੇਗੀ। ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਪੰਜਾਬ (Punjab) ਬੰਦ ਦੌਰਾਨ ਪ੍ਰਾਈਵੇਟ ਟਰਾਂਸਪੋਰਟ ਚਲਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਬੱਸਾਂ ਨੂੰ ਅੱਗ ਲੱਗਣ ਵਰਗੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।