ਪਠਾਨਕੋਟ 3 ਜਨਵਰੀ 2022 : ਪਠਾਨਕੋਟ (Pathankot) ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ‘ਚ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ । ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਨੂੰ 15 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਕੱਲ੍ਹ ਤੋਂ ਹੀ ਲਾਗੂ ਹੋ ਜਾਵੇਗਾ। ਇਸ ਤੋਂ ਇਲਾਵਾ ਆਂਗਣਵਾੜੀ ਸਕੂਲ ਵੀ ਬੰਦ ਰਹਿਣਗੇ। ਦੱਸ ਦਈਏ ਕਿ ਪ੍ਰਸ਼ਾਸਨ ਨੇ ਇਹ ਵੱਡਾ ਫੈਸਲਾ ਕੋਰੋਨਾ ਅਤੇ ਓਮਾਈਕਰੋਨ (Corona and Omicron) ਦੇ ਵਧਦੇ ਪ੍ਰਭਾਵ ਕਾਰਨ ਲਿਆ ਹੈ।
ਅਕਤੂਬਰ 16, 2025 10:59 ਪੂਃ ਦੁਃ