Canal

ਨਹਿਰ ‘ਚ ਪਏ ਪਾੜ ਕਾਰਨ ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ ‘ਚ ਡੁੱਬੀ, ਘਰਾਂ ‘ਚ ਵੜਿਆ ਪਾਣੀ

ਅਬੋਹਰ, 25 ਦਸੰਬਰ 2023: ਬੀਤੀ ਰਾਤ ਅਬੋਹਰ ਦੇ ਮਲੂਕਪੁਰਾ ਨਹਿਰ (Canal) ਵਿੱਚ ਪਾੜ ਪੈ ਗਿਆ। ਇਸ ਪਾੜ ਕਾਰਨ ਸੁੱਤੇ ਪਏ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ। ਫਸਲਾਂ ਅਤੇ ਘਰ ਵੀ ਪਾਣੀ ਵਿੱਚ ਡੁੱਬ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ 70 ਤੋਂ 80 ਏਕੜ ਦੀ ਫ਼ਸਲ ਖ਼ਰਾਬ ਹੋ ਗਈ ਹੈ | ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਹਨ, ਪੀੜਤਾਂ ਨੇ ਮੰਗ ਕੀਤੀ ਕਿ ਜਿੱਥੇ ਨਹਿਰ ਦੀ ਪਾੜ ਬੰਦ ਕੀਤਾ ਜਾਵੇ, ਉੱਥੇ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਮੁਤਾਬਕ ਡੁੱਬੀਆਂ ਫਸਲਾਂ ਵਿੱਚ ਕਣਕ ਅਤੇ ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਸ਼ਾਮਲ ਹਨ । ਤੁਹਾਨੂੰ ਦੱਸ ਦਈਏ ਕਿ ਨਹਿਰ (Canal) ਵਿੱਚ ਪਾੜ ਪੈਣ ਕਾਰਨ ਪਿੰਡ ਵਿਸ਼ਾਰਨਾਥ ਇਲਾਕੇ ਦੀਆਂ ਕਈ ਢਾਣੀਆਂ ਪਾਣੀ ਵਿੱਚ ਡੁੱਬ ਗਈਆਂ ਹਨ।

Canal

Scroll to Top