July 7, 2024 10:23 am
Surat

ਸੂਰਤ ਦੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਕਾਰਨ ਹੁਣ ਤੱਕ 7 ਜਣਿਆਂ ਦੀ ਮੌਤ, 8 ਦੀ ਹਾਲਤ ਗੰਭੀਰ

ਚੰਡੀਗੜ੍ਹ, 30 ਨਵੰਬਰ 2023: ਗੁਜਰਾਤ ਦੇ ਸੂਰਤ (Surat) ਵਿੱਚ ਬੁੱਧਵਾਰ 29 ਨਵੰਬਰ ਨੂੰ ਇੱਕ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ । ਇਸ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਹਾਦਸੇ ਤੋਂ ਬਾਅਦ ਕਰੀਬ 7 ਤੋਂ 8 ਜਣੇ ਲਾਪਤਾ ਹਨ। ਕਰੀਬ 24 ਘੰਟਿਆਂ ਬਾਅਦ ਪ੍ਰਸ਼ਾਸਨ ਨੇ 7 ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਸਾਰਿਆਂ ਦੀ ਸੜਨ ਕਾਰਨ ਦੀ ਮੌਤ ਹੋ ਗਈ।

ਹਾਦਸੇ ‘ਚ 20 ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਰਤ (Surat) ਦੇ ਫਾਇਰ ਬ੍ਰਿਗੇਡ ਅਧਿਕਾਰੀ ਬਸੰਤ ਪਾਰੀਕ ਨੇ ਦੱਸਿਆ ਕਿ ਸਚਿਨ ਇੰਡਸਟਰੀਅਲ ਏਰੀਆ ‘ਚ ਸਥਿਤ ਫੈਕਟਰੀ ‘ਚ ਤੜਕੇ 2 ਵਜੇ ਦੇ ਕਰੀਬ ਇਕ ਵੱਡੇ ਟੈਂਕ ‘ਚ ਰੱਖੇ ਕੈਮੀਕਲ ਦਾ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਕਾਰਨ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਅੱਗ ਨੇ ਫੈਕਟਰੀ ਦੇ ਪੂਰੇ ਯੂਨਿਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਰੀਬ 9 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।