ਬਿਆਸ ਦਰਿਆ

ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ

ਤਰਨ ਤਾਰਨ, 6 ਜੁਲਾਈ 2023: ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਘੜਕਾ ਦੇ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਅਜੇ ਤਾਂ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਦੀ ਲਵਾਈ ਚੱਲ ਹੀ ਰਹੀ ਸੀ ਕਿ ਅਚਾਨਕ ਹੀ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਪਿੰਡਾਂ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ, ਪਰ ਅੱਜ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਮੌਕਾ ਵੇਖਣ ਲਈ ਨਹੀਂ ਪਹੁੰਚਿਆ | ਕਿਸਾਨਾਂ ਵੱਲੋਂ ਸਰਕਾਰ ਤੋਂ ਮੰਗ ਕਰਦੇ ਹੋਏ ਆਖਿਆ ਕਿ ਸਾਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਪਾਣੀ ਕਾਰਨ ਫ਼ਸਲ ਬਰਬਾਦ ਹੋ ਜਾਂਦੀ ਹੈ |

ਜ਼ਿਲ੍ਹਾ ਡਿਪਟੀ ਕਮਿਸ਼ਨਰ ਤਰਨ ਤਾਰਨ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਵਿਚ ਬਰਸਾਤ ਹੋਣ ਕਾਰਨ ਬਿਆਸ ਦਰਿਆ ਮੰਡ ਏਰੀਆ ਕਿਸਾਨਾ ਦੇ ਖੇਤਾ ਵਿਚ ਖੜੀਆ ਫ਼ਸਲਾਂ ਦੇ ਵਿਚ ਦਰਿਆ ਦਾ ਪਾਣੀ ਕਰਨ ਨਾਲ ਖ਼ਰਾਬ ਹੋਈਆ ਹਨ, ਜੋ ਅੱਜ ਨਾਇਬ ਤਹਿਸੀਲਦਾਰ ਦੀ ਡਿਊਟੀ ਮੰਡ ਏਰੀਆ ਵਿਚ ਲਗਾ ਦਿੱਤੀ ਹੈ । ਉਹ ਅੱਜ ਮੰਡ ਖੇਤਰ ਵਿਚ ਜਾਇਜਾ ਲੈਣ ਗਏ ਹੋਏ ਹਨ ।ਜਲਦੀ ਹੀ ਪੰਜਾਬ ਸਰਕਾਰ ਇਸ ਦਾ ਹੱਲ ਕਾਰਨ ਦਾ ਪੂਰਾ ਯਤਨ ਕਰੇਗੀ ।

Scroll to Top