DAP ਦੀ ਕਮੀ ਨੂੰ ਲੈ ਕੇ ਕਿਸਾਨਾਂ ਨੇ ਰੇਲਵੇ ਪੁੱਲ ਕੀਤਾ ਜਾਂਮ, ਖਾਦ ਦੀ ਭਰੀ ਟਰੇਨ ਵੀ ਰੋਕੀ

ਚੰਡੀਗੜ੍ਹ 13 ਨਵੰਬਰ 2021 : ਸੂਬੇ ਅੰਦਰ ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰ ਰਹੀ ਹੈ। ਕਿ ਕਿਸਾਨਾਂ ਨੂੰ ਖੇਤੀ ਨੂੰ ਲੈਕੇ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਦੂਸਰੇ ਪਾਸੇ ਕਿਸਾਨ ਆਏ ਦਿਨ ਡੀਏ ਪੀ ਨੂੰ ਲੈਕੇ ਧਰਨਿਆਂ ਤੇ ਬੈਠੇ ਨਜਰ ਆ ਰਹੇ ਹਨ। ਇਸੇ ਤਰ੍ਹਾਂ ਅੱਜ ਫਿਰੋਜ਼ਪੁਰ ਵਿੱਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਡੀਏ ਪੀ ਖਾਦ ਦੀ ਕਮੀ ਨੂੰ ਲੈਕੇ ਰੇਲਵੇ ਪੁੱਲ ਜਾਂਮ ਕਰ ਦਿੱਤਾ ਅਤੇ ਨਾਅਰੇਬਾਜ਼ੀ ਕਰ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਡੀਏ ਪੀ ਪਿਛੋਂ ਸਹੀ ਆ ਰਹੀ ਹੈ। ਪਰ ਜੋ ਸਰਕਾਰ ਦੇ ਨੁਮਾਇੰਦੇ ਹਨ। ਉਹ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਖਾਦ ਨੂੰ ਜਮਾਂ ਕਰ ਰਹੇ ਅਤੇ ਦੂਸਰੇ ਪਾਸੇ ਕੁੱਝ ਡੀਲਰ ਵੀ ਖਾਦ ਕਾਲਾਬਜ਼ਾਰੀ ਕਰਨ ਲਈ ਖਾਦ ਦੀ ਜਮਾਖੋਰੀ ਕਰਦੇ ਨਜਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਇੱਕ ਡੀਲਰ ਜੋ ਆਮ ਆਦਮੀ ਪਾਰਟੀ ਤੋਂ ਟਿਕਟ ਮੰਗ ਰਿਹਾ ਹੈ। ਉਸਨੇ ਤਾਂ ਸਿਧੇ ਤੌਰ ਤੇ ਕਹਿ ਦਿੱਤਾ ਹੈ। ਕਿ ਕਿਸਾਨਾਂ ਨੂੰ ਖਾਦ ਨਹੀਂ ਦਿੱਤੀ ਜਾਵੇਗੀ ਜਿਸ ਦਾ ਸਬੂਤ ਵੀ ਉਨ੍ਹਾਂ ਕੋਲ ਮੋਜੂਦ ਹੈ। ਉਨ੍ਹਾਂ ਕਿਹਾ ਅਗਰ ਸਰਕਾਰ ਨੇ ਡੀਏ ਪੀ ਦੀ ਕਮੀ ਜਲਦ ਪੂਰਾ ਨਾ ਕੀਤਾ ਤਾਂ ਕਿਸਾਨ ਤਿੱਖੇ ਸਘੰਰਸ਼ ਲਈ ਮਜਬੂਰ ਹੋਣਗੇ ਜਿਸ ਦੀ ਜਿਮੇਵਾਰ ਖੁਦ ਸਰਕਾਰ ਹੋਵੇਗੀ ਉਨ੍ਹਾਂ ਕਿਹਾ ਸ਼ਹਿਰ ਦੇ ਕੁੱਝ ਲੀਡਰ ਵੀ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਵਿੱਚ ਲੱਗੇ ਹੋਏ ਹਨ। ਕਿਉਂਕਿ ਅੱਗੇ 2022 ਦਾ ਇਲੈਕਸ਼ਨ ਆ ਰਿਹਾ ਹੈ। ਅਤੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਖਾਦ ਉਹ ਖੁਦ ਵੰਡਣਾ ਚਾਹੁੰਦੇ ਹਨ। ਤਾਂ ਜੋ ਕੱਲ੍ਹ ਨੂੰ ਉਹ ਹੱਕ ਨਾਲ ਕਿਸਾਨਾਂ ਤੋਂ ਵੋਟ ਮੰਗ ਸਕਣ ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ। ਕਿਸਾਨਾਂ ਨੂੰ ਇਸ ਤਰ੍ਹਾਂ ਖੱਜਲ ਖੁਆਰ ਨਾ ਕੀਤਾ ਜਾਵੇ ਅਤੇ ਇਸ ਦੀ ਜਾਂਚ ਕਰ ਜੋ ਵੀ ਲੋਕ ਜਾਣਬੁੱਝ ਕੇ ਕਿਸਾਨਾਂ ਨੂੰ ਖਰਾਬ ਕਰ ਰਹੇ ਹਨ। ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕਿਸਾਨਾਂ ਵੱਲੋਂ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਵਿੱਚ ਇੱਕ ਖਾਦ ਦੀ ਭਰੀ ਟਰੇਨ ਵੀ ਰੋਕੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।