July 5, 2024 5:54 am
Kedarnath Dham

ਕੇਦਾਰਨਾਥ ਧਾਮ ‘ਚ ਭਾਰੀ ਬਰਫ਼ਬਾਰੀ ਤੇ ਮੀਂਹ ਕਾਰਨ ਪ੍ਰਸ਼ਾਸਨ ਨੇ ਰੋਕੀ ਯਾਤਰਾ

ਚੰਡੀਗੜ੍ਹ, 27 ਅਪ੍ਰੈਲ 2023: ਕੇਦਾਰਨਾਥ ਧਾਮ (Kedarnath Dham) ‘ਚ ਦੁਪਹਿਰ ਤੋਂ ਭਾਰੀ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ‘ਚ ਮੀਂਹ ਕਾਰਨ ਪ੍ਰਸ਼ਾਸਨ ਨੇ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਸੋਨਪ੍ਰਯਾਗ ਵਿਚ ਦੁਪਹਿਰ 2 ਵਜੇ ਤੋਂ ਬਾਅਦ ਯਾਤਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇੱਥੇ ਚਾਰ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਰੋਕਿਆ ਗਿਆ ਹੈ। ਪੁਲਿਸ ਦੀ ਤਰਫੋਂ ਅਗਸਤਿਆਮੁਨੀ ਅਤੇ ਹੋਰ ਥਾਵਾਂ ‘ਤੇ ਯਾਤਰੀਆਂ ਨੂੰ ਮੌਸਮ ‘ਚ ਸੁਧਾਰ ਹੋਣ ਤੱਕ ਹੋਟਲਾਂ ਅਤੇ ਲਾਜ ‘ਚ ਰਹਿਣ ਦੀ ਅਪੀਲ ਕੀਤੀ ਗਈ ਹੈ।

ਵੀਰਵਾਰ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1.30 ਵਜੇ ਤੱਕ 14 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਸੋਨਪ੍ਰਯਾਗ ਤੋਂ ਕੇਦਾਰਨਾਥ ਭੇਜਿਆ ਗਿਆ। ਇਨ੍ਹਾਂ ‘ਚੋਂ 50 ਫੀਸਦੀ ਲੋਕ ਦੁਪਹਿਰ ਤੱਕ ਧਾਮ ਪਹੁੰਚ ਚੁੱਕੇ ਸਨ ਜਦਕਿ ਬਾਕੀ ਗੌਰੀਕੁੰਡ, ਜੰਗਲਚੱਟੀ, ਭੀਮਬਲੀ, ਲਿਨਚੋਲੀ ਪਹੁੰਚ ਗਏ ਸਨ। ਕੇਦਾਰਨਾਥ ਧਾਮ ‘ਚ ਵੀਰਵਾਰ ਸਵੇਰ ਤੋਂ ਹੀ ਮੌਸਮ ਖਰਾਬ ਸੀ। ਕੇਦਾਰਨਾਥ ਧਾਮ ‘ਚ ਦੁਪਹਿਰ ਕਰੀਬ 12.30 ਵਜੇ ਤੋਂ ਭਾਰੀ ਬਰਫਬਾਰੀ ਸ਼ੁਰੂ ਹੋ ਗਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਮੰਦਿਰ ਮਾਰਗ ਅਤੇ ਹੋਰ ਥਾਵਾਂ ‘ਤੇ ਬਰਫ਼ਬਾਰੀ ਤੋਂ ਯਾਤਰੀਆਂ ਨੂੰ ਬਚਾਉਣ ਲਈ ਰੇਨ ਸ਼ੈਲਟਰ ਲਗਾਏ ਗਏ ਸਨ।