ਚੰਡੀਗੜ੍ਹ, 18 ਅਗਸਤ, 2023: ਪਹਾੜਾ ਵਿੱਚ ਭਾਰੀ ਬਾਰਿਸ਼ ਕਾਰਨ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਵਿੱਚ ਮੁੜ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਸਤਲੁਜ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਰੇਲ ਗੱਡੀਆਂ (Trains) ਦੀ ਰਫ਼ਤਾਰ ਰੋਕਣੀ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ-ਜਲੰਧਰ ਰੇਲ ਸੈਕਸ਼ਨ ‘ਤੇ ਗਿੱਦੜ ਪਿੰਡੀ ਪੁੱਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ‘ਤੇ ਪਹੁੰਚਣ ਕਾਰਨ ਵਿਭਾਗ ਨੇ ਇਸ ਮਾਰਗ ‘ਤੇ ਰੇਲ ਆਵਾਜਾਈ ਤੁਰੰਤ ਪ੍ਰਭਾਵ ਤੋਂ ਰੋਕ ਦਿੱਤੀ ਹੈ।
ਡਾ. ਐਮ ਸੰਜੇ ਸਾਹੂ ਨੇ ਦੱਸਿਆ ਕਿ 18 ਅਗਸਤ ਨੂੰ ਫਿਰੋਜ਼ਪੁਰ ਤੋਂ ਜਲੰਧਰ ਅਤੇ ਜਲੰਧਰ ਤੋਂ ਹੁਸ਼ਿਆਰਪੁਰ ਵਿਚਾਲੇ ਚੱਲਣ ਵਾਲੀਆਂ 15 ਪੈਸੇਂਜਰ ਟਰੇਨਾਂ (Trains) ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂਤਵੀ-ਭਗਤ ਕੀ ਕੋਠੀ, ਜੰਮੂਤਵੀ-ਅਹਿਮਦਾਬਾਦ ਫ਼ਿਰੋਜ਼ਪੁਰ ਕੈਂਟ-ਧਨਵਾਦ ਅਤੇ ਜੋਧਪੁਰ-ਜੰਮੂਤਵੀ ਨੂੰ ਇਸ ਟਰੈਕ ‘ਤੇ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਨੂੰ ਜਲੰਧਰ ਤੋਂ ਲੋਹੀਆਂ ਖਾਸ ਭੇਜਣ ਦੀ ਬਜਾਏ ਲੁਧਿਆਣਾ ਫ਼ਿਰੋਜ਼ਪੁਰ ਛਾਉਣੀ ਰਾਹੀਂ ਮੋੜਿਆ ਜਾਵੇਗਾ।
ਟ੍ਰੇਨ ਨੰਬਰ ਟ੍ਰੇਨ ਦਾ ਨਾਮ
- 04637 ਜਲੰਧਰ ਸਿਟੀ- ਫ਼ਿਰੋਜ਼ਪੁਰ
- 04638 ਫ਼ਿਰੋਜ਼ਪੁਰ ਕੈਂਟ – ਜਲੰਧਰ ਸ਼ਹਿਰ
- 06968 ਫ਼ਿਰੋਜ਼ਪੁਰ – ਜਲੰਧਰ ਸ਼ਹਿਰ
- 06963 ਜਲੰਧਰ ਸਿਟੀ- ਫ਼ਿਰੋਜ਼ਪੁਰ
- 04169 ਜਲੰਧਰ ਸਿਟੀ- ਫ਼ਿਰੋਜ਼ਪੁਰ
- 04634 ਫ਼ਿਰੋਜ਼ਪੁਰ – ਜਲੰਧਰ ਸਿਟੀ
- 06966 ਫ਼ਿਰੋਜ਼ਪੁਰ ਕੈਂਟ – ਜਲੰਧਰ ਸਿਟੀ
- 06965 ਜਲੰਧਰ ਸਿਟੀ- ਫ਼ਿਰੋਜ਼ਪੁਰ
- 04170 ਫ਼ਿਰੋਜ਼ਪੁਰ ਕੈਂਟ – ਜਲੰਧਰ ਸਿਟੀ
- 04598 ਜਲੰਧਰ ਸਿਟੀ- ਹੁਸ਼ਿਆਰਪੁਰ
- 04597 ਹੁਸ਼ਿਆਰਪੁਰ – ਜਲੰਧਰ ਸਿਟੀ
- 06967 ਜਲੰਧਰ ਸਿਟੀ- ਫ਼ਿਰੋਜ਼ਪੁਰ
- 06964 ਫ਼ਿਰੋਜ਼ਪੁਰ – ਜਲੰਧਰ ਸਿਟੀ
- 04633 ਜਲੰਧਰ ਸਿਟੀ- ਫ਼ਿਰੋਜ਼ਪੁਰ
- 04641 ਜਲੰਧਰ ਸਿਟੀ- ਫ਼ਿਰੋਜ਼ਪੁਰ